ਮੂਧੇ-ਮੂੰਹ ਡਿੱਗੀ ਕਾਂਗਰਸ ਫਿਰ ਹੋਈ ਪੈਰਾਂ-ਸਿਰ

12/12/2018 3:13:26 AM

ਜਲੰਧਰ, (ਨਰੇਸ਼ ਕੁਮਾਰ)- ਤਿੰਨਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਮੰਗਲਵਾਰ  ਨੂੰ ਆਏ ਨਤੀਜਿਆਂ ਨਾਲ ਪਤਾਲ ’ਚ ਸਮਾਈ ਕਾਂਗਰਸ ਇਕ ਵਾਰ ਫਿਰ ਉੱਠ ਖੜ੍ਹੀ ਹੋਈ ਹੈ। ਲੋਕਸਭਾ ’ਚ 47 ਸੀਟਾਂ ਵਾਲੀ ਕਾਂਗਰਸ ਇਨ੍ਹਾਂ ਸੂਬਿਆਂ ਦੀਆਂ 67 ਲੋਕਸਭਾ ਸੀਟਾਂ ਦੇ ਨਾਲ-ਨਾਲ ਭਾਜਪਾ ਦੇ ਨਾਲ ਸਿੱਧੇ ਮੁਕਾਬਲੇ ਵਾਲੇ ਗੁਜਰਾਤ, ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਰਗੇ ਸੂਬਿਆਂ ’ਚ ਵੀ ਸਿੱਧੇ ਮੁਕਾਬਲੇ ’ਚ  ਗਈ ਹੈ। ਜੇਕਰ ਕਾਂਗਰਸ ਨੇ ਚੋਣ ਨਤੀਜਿਆਂ ਤੋਂ ਬਾਅਦ  ਗਠਜੋੜ ਸਹੀ ਤਰੀਕੇ ਨਾਲ ਕੀਤਾ ਤਾਂ ਕਾਂਗਰਸ ਲੋਕਸਭਾ ’ਚ 100 ਸੀਟਾਂ ਤੱਕ ਦੇ ਅੰਕੜੇ ਨੂੰ ਵੀ ਛੂਹ ਸਕਦੀ ਹੈ। ਮੱਧ ਪ੍ਰਦੇਸ਼ ’ਚ ਕਾਂਗਰਸ ਪਿਛਲੀਆਂ ਚੋਣਾਂ ਦੌਰਾਨ 29 ਲੋਕਸਭਾ ਸੀਟਾਂ ਵਿਚੋਂ ਸਿਰਫ 2 ਸੀਟਾਂ ’ਤੇ ਚੋਣਾਂ ਜਿੱਤ ਸਕੀ ਸੀ ਜਦਕਿ ਵਿਧਾਨਸਭਾ ਚੋਣਾਂ ’ਚ ਜਿੱਤ ਦੇ ਬਾਅਦ ਕਾਂਗਰਸ ਸਾਰੀਆਂ 29 ਸੀਟਾਂ ’ਤੇ ਮੁਕਾਬਲੇ ’ਚ ਆ ਗਈ ਹੈ ਜਦਕਿ ਰਾਜਸਥਾਨ ’ਚ ਪਿਛਲੀਆਂ ਚੋਣਾਂ ’ਚ ਜ਼ੀਰੋ ’ਤੇ ਸਿਮਟੀ ਕਾਂਗਰਸ ਇਸ ਸੂਬੇ ’ਚ ਵੀ ਲੋਕਸਭਾ ’ਚ ਹੁਣ ਸਖ਼ਤ ਟੱਕਰ ਦੇ ਸਕਦੀ ਹੈ।  ਗੁਜਰਾਤ ਦੀਆਂ 26 ਸੀਟਾਂ ’ਤੇ ਵੀ ਕਾਂਗਰਸ ਨੂੰ ਪਿਛਲੀਆਂ ਚੋਣਾਂ ਦੌਰਾਨ ਭਾਰੀ ਹਾਰ ਦਾ ਮੂੰਹ ਦੇਖਣਾ ਪਿਆ ਸੀ ਅਤੇ ਪਾਰਟੀ ਇਕ ਵੀ ਸੀਟ ਨਹੀਂ ਜਿੱਤ ਸਕੀ ਸੀ ਪਰ ਪਿਛਲੇ ਸਾਲ ਹੋਈਆਂ ਵਿਧਾਨਸਭਾ ਚੋਣਾਂ ’ਚ ਕਾਂਗਰਸ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਲਿਹਾਜ਼ਾ ਇਸ ਸੂਬੇ ਦੀਆਂ 26 ਸੀਟਾਂ ’ਤੇ ਵੀ ਕਾਂਗਰਸ ਮੁਕਾਬਲੇ ’ਚ ਆ ਗਈ ਹੈ। ਪੰਜਾਬ ਵਿਧਾਨਸਭਾ ਚੋਣਾਂ ਦੌਰਾਨ ਹਾਲਾਂਕਿ ਕਾਂਗਰਸ ਨੇ 117 ਵਿਚੋਂ 7 ਸੀਟਾਂ ਜਿੱਤੀਆਂ ਸਨ ਪਰ ਇਨ੍ਹਾਂ ਦੀ ਗਣਨਾ ਜੇਕਰ ਲੋਕ ਸਭਾ ਚੋਣਾਂ ਦੇ ਲਿਹਾਜ ਨਾਲ ਕੀਤੀ ਜਾਵੇ ਤਾਂ ਪੰਜਾਬ ’ਚ ਕਾਂਗਰਸ ਨੂੰ 10 ਸੀਟਾਂ ’ਤੇ ਬੜ੍ਹਤ ਮਿਲੀ ਹੈ ਜਦਕਿ ਮੌਜੂਦਾ ਸਮੇਂ ’ਚ ਪੰਜਾਬ ਤੋਂ ਕਾਂਗਰਸ ਦੇ ਸਿਰਫ 4 ਸੰਸਦ ਮੈਂਬਰ ਹਨ।

2014 ’ਚ ਕਾਂਗਰਸ ਕਿੱਥੇ-ਕਿੱਥੇ ਜਿੱਤੀ

ਪ੍ਰਦੇਸ਼  ਸੀਟਾਂ
ਸੰਯੁਕਤ ਆਂਧਰਾ ਪ੍ਰਦੇਸ਼ 2
ਅਰੁਣਾਚਲ ਪ੍ਰਦੇਸ਼ 1
ਅਾਸਾਮ  3
ਬਿਹਾਰ 2
ਹਰਿਆਣਾ 1
ਕਰਨਾਟਕਾ   9
ਕੇਰਲਾ  8
ਮੱਧ  ਪ੍ਰਦੇਸ਼    2
ਮਹਾਰਾਸ਼ਟਰ    2
ਮਣੀਪੁਰ    2
ਮੇਘਾਲਿਆ    1
ਪੰਜਾਬ    3
ਉੱਤਰ ਪ੍ਰਦੇਸ਼   2
ਪੱਛਮੀ ਬੰਗਾਲ   4
ਛੱਤੀਸਗੜ੍ਹ   1
ਮਿਜ਼ੋਰਮ    1

2014 ਦੇ ਬਾਅਦ ਹੋਈਆਂ ਗੁਰਦਾਸਪੁਰ, ਰਤਲਾਮ, ਅਜਮੇਰ ਅਤੇ ਅਲਵਰ ਦੀਆਂ ਉਪ ਚੋਣਾਂ ’ਚ ਵੀ ਕਾਂਗਰਸ ਨੇ ਭਾਜਪਾ ਨੂੰ ਹਰਾਇਆ।


ਤੇਲੰਗਾਨਾ ਦਾ ਪ੍ਰਯੋਗ ਫੇਲ ,ਦੱਖਣ ਦੀਆਂ 129 ਸੀਟਾਂ ’ਤੇ ਪਵੇਗਾ ਅਸਰ
ਹਾਲਾਂਕਿ ਉੱਤਰ ਭਾਰਤ ਅਤੇ ਹਿੰਦੀ ਭਾਸ਼ੀ ਸੂਬਿਆਂ ’ਚ ਕਾਂਗਰਸ ਭਾਜਪਾ ਇਕੱਠੀਆਂ ਸਿੱਧੇ ਮੁਕਾਬਲੇ ਵਾਲੇ ਸੂਬਿਆਂ ’ਚ ਟੱਕਰ ਦੇਣ ਦੀ ਸਥਿਤੀ ’ਚ ਆ ਗਈਆਂ  ਹਨ ਪਰ ਤੇਲੰਗਾਨਾ ’ਚ ਟੀ. ਆਰ. ਐੱਸ. ਦੇ ਖਿਲਾਫ ਕੀਤਾ ਗਿਆ ਉਸ ਦਾ ਮਹਾਗਠਜੋੜ ਬੁਰੀ ਤਰ੍ਹਾਂ ਨਾਲ ਪਿਟਿਆ ਹੈ।  ਇਸ ਦਾ ਅਸਰ ਗੁਆਂਢ ਦੇ ਸੂਬਿਆਂ ਆਂਧਰਾ ਪ੍ਰਦੇਸ਼ ’ਚ ਵੀ ਹੋਵੇਗਾ। ਇਨ੍ਹਾਂ ਦੋਵਾਂ ਸੂਬਿਆਂ ’ਚ ਲੋਕਸਭਾ ਦੀਆਂ 42 ਸੀਟਾਂ ਹਨ ਅਤੇ ਇਨ੍ਹਾਂ ਵਿਚੋਂ ਕਾਂਗਰਸ ਪਿਛਲੀ ਵਾਰ ਸਿਰਫ 2 ਸੀਟਾਂ ਜਿੱਤੀ ਸੀ। ਦੱਖਣ ਦਾ ਦੂਸਰਾ ਵੱਡਾ ਸੂਬਾ ਤਾਮਿਲਨਾਡੂ (39 ਸੀਟਾਂ) ਵੀ ਕਾਂਗਰਸ ਲਈ ਦੂਰ ਦੀ ਕੌਡੀ ਹੈ। ਕੇਰਲ (20 ਸੀਟਾਂ), ਕਰਨਾਟਕਾ (28 ਸੀਟਾਂ) ਕਾਂਗਰਸ ਪਿਛਲੀਆਂ ਚੋਣਾਂ  ’ਚ ਇਥੇ ਕੋਈ ਸੀਟ ਨਹੀਂ ਜਿੱਤ ਸਕੀ ਸੀ। ਹਾਲਾਂਕਿ ਕਰਨਾਟਕਾ ’ਚ ਕਾਂਗਰਸ ਦਾ ਜੇ. ਡੀ. ਐੱਸ. ਨਾਲ ਤਾਲਮੇਲ ਇਕ ਪ੍ਰਯੋਗ ਸਫਲ ਰਿਹਾ ਸੀ ਪਰ ਦੱਖਣ ਦੇ ਹੋਰ ਸੂਬਿਆਂ ’ਚ ਕਾਂਗਰਸ ਨੂੰ ਤਾਲਮੇਲ ’ਚ ਸਮਝਦਾਰੀ ਦਿਖਾਉਣੀ ਹੋਵੇਗੀ। ਦੱਖਣ ਦੇ  ਇਨ੍ਹਾਂ 5 ਸੂਬਿਆਂ ’ਚ ਕੁਲ 129 ਸੀਟਾਂ ਹਨ ਅਤੇ ਇਨ੍ਹਾਂ ’ਚ ਖੇਤਰੀ ਪਾਰਟੀਆਂ ਦਾ ਹੀ ਦਬਦਬਾ ਹੈ। ਪਿਛਲੀਆਂ ਚੋਣਾਂ ’ਚ ਕਾਂਗਰਸ ਇਨ੍ਹਾਂ 5 ਸੂਬਿਆਂ ’ਚ 129 ਵਿਚੋਂ ਸਿਰਫ 19 ਸੀਟਾਂ ਹੀ ਜਿੱਤੀ ਸੀ।
ਇਨ੍ਹਾਂ ਸੂਬਿਆਂ  ’ਚ ਵੱਡੀ ਚੁਣੌਤੀ 

ਸੂਬੇ     ਸੀਟਾਂ
ਤਾਮਿਲਨਾਡੂ    39
ਕੇਰਲ    20
ਕਰਨਾਟਕ    28
ਆਂਧਰਾ ਪ੍ਰਦੇਸ਼     25
ਤੇਲੰਗਾਨਾ    17