ਪੀ.ਐੈੱਮ.ਮੋਦੀ ਨੇ ਕਾਂਗਰਸ ''ਤੇ ਬੋਲਿਆ ਹਮਲਾ ਕਿਹਾ, ਨਹੀਂ ਕੀਤਾ ਅੰਬੇਡਕਰ ਦਾ ਸਤਿਕਾਰ

05/11/2018 10:16:56 AM

ਬੈਂਗਲੁਰੂ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕਾਂਗਰਸ ਦੇ ਦਿਲ 'ਚ ਦਲਿਤਾਂ ਅਤੇ ਪਛੜੇ ਵਰਗ ਦੇ ਲੋਕਾਂ ਲਈ ਕੋਈ ਥਾਂ ਨਹੀਂ ਜਦਕਿ ਮੇਰੀ ਸਰਕਾਰ ਡਾ. ਬੀ. ਆਰ. ਅੰਬੇਡਕਰ ਦੇ ਸ਼ਕਤੀਸ਼ਾਲੀ ਅਤੇ ਖੁਸ਼ਹਾਲ ਭਾਰਤ ਦੇਖਣ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਯਤਨ ਕਰ ਰਹੀ ਹੈ।
ਵੀਰਵਾਰ ਨਮੋ ਐਪ ਰਾਹੀਂ ਭਾਜਪਾ ਦੇ ਅਨੁਸੂਚਿਤ ਜਾਤੀ-ਜਨਜਾਤੀ ਅਤੇ ਓ. ਬੀ. ਸੀ. ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦਲਿਤਾਂ ਦੇ ਮੁੱਦੇ 'ਤੇ ਕਾਂਗਰਸ ਦੇ ਰੁਖ ਨੂੰ ਲੈ ਕੇ ਉਸ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕਾਂਗਰਸ ਨੇ ਕਦੇ ਵੀ ਡਾ. ਅੰਬੇਡਕਰ ਪ੍ਰਤੀ ਸਤਿਕਾਰ ਨਹੀਂ ਦਿਖਾਇਆ।  ਅੰਬੇਡਕਰ ਨੇ 1952 'ਚ ਲੋਕ ਸਭਾ ਅਤੇ ਉਸ ਤੋਂ ਅਗਲੇ ਸਾਲ ਲੋਕ ਸਭਾ ਦੀ ਉਪ ਚੋਣ ਲੜੀ ਸੀ। ਕਾਂਗਰਸ ਨੇ ਉਨ੍ਹਾਂ ਨੂੰ ਹਰਾਉਣ ਲਈ ਪੂਰੀ ਤਾਕਤ ਲਾ ਦਿੱਤੀ ਸੀ। ਇਸ ਕਾਰਨ ਬਾਬਾ ਸਾਹਿਬ ਨੂੰ ਹਾਰ ਅਤੇ ਅਪਮਾਨ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਘੱਟੋ-ਘੱਟ ਇਕ ਚੀਜ਼ ਵੀ ਦਿਖਾ ਦੇਵੇ ਜੋ ਉਸ ਨੇ ਬਾਬਾ ਸਾਹਿਬ ਦੇ ਮਾਣ 'ਚ ਕੀਤੀ ਹੋਵੇ। 
ਮੋਦੀ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਕਾਂਗਰਸ ਦਲਿਤਾਂ ਅਤੇ ਪੱਛੜੇ ਵਰਗਾਂ ਨੂੰ ਨਕਾਰ ਰਹੀ ਹੈ। ਜਦ ਤਕ ਕਾਂਗਰਸ ਸੱਤਾ 'ਚ ਰਹੀ, ਬਾਬਾ ਸਾਹਿਬ ਨੂੰ ਭਾਰਤ ਰਤਨ ਨਹੀਂ ਦਿੱਤਾ ਗਿਆ। ਵਾਜਪਾਈ ਸਰਕਾਰ ਵੇਲੇ ਵੱਖਰੇ ਰਾਸ਼ਟਰੀ ਅਨੁਸੂਚਿਤ ਜਨਜਾਤੀ ਕਮਿਸ਼ਨ ਦੀ ਸਥਾਪਨਾ ਕੀਤੀ ਗਈ।
ਮੋਦੀ ਦੇ ਚੋਣ ਜਲਸੇ ਕਾਮੇਡੀ ਸ਼ੋਅ : ਸਿੱਧਰਮੱਈਆ-ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮੱਈਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੂਬੇ 'ਚ ਕੀਤੀਆਂ ਗਈਆਂ ਚੋਣ ਰੈਲੀਆਂ ਨੂੰ ਕਾਮੇਡੀ ਸ਼ੋਅ ਕਰਾਰ ਦਿੱਤਾ ਹੈ। ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਬੈਂਗਲੁਰੂ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧਰਮੱਈਆ  ਨੇ ਕਿਹਾ ਕਿ ਮੋਦੀ ਅਤੇ ਭਾਜਪਾ ਦੇ ਨੇਤਾ ਹੋਰਨਾਂ ਪਾਰਟੀਆਂ ਦੇ ਆਗੂਆਂ ਵਿਰੁੱਧ ਬੇਬੁਨਿਆਦ ਦੋਸ਼ ਲਾ ਰਹੇ ਹਨ। ਆਪਣੀ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਨ ਦੀ ਬਜਾਏ ਲੋਕਾਂ ਸਾਹਮਣੇ ਝੂਠ ਬੋਲ ਰਹੇ ਹਨ।


Related News