ਦਿੱਲੀ ''ਚ ਕਾਂਗਰਸ ਦੀ ਕਰਾਰੀ ਹਾਰ, ਪ੍ਰਦੇਸ਼ ਪ੍ਰਧਾਨ ਸੁਭਾਸ਼ ਚੋਪੜਾ ਦਾ ਅਸਤੀਫਾ

02/11/2020 9:08:21 PM

ਨਵੀਂ ਦਿੱਲੀ — ਦਿੱਲੀ ਕਾਂਗਰਸ ਪ੍ਰਧਾਨ ਸੁਭਾਸ਼ ਚੋਪੜਾ ਨੇ ਵਿਧਾਨ ਸਭਾ ਚੋਣ 'ਚ ਮਿਲੀ ਕਰਾਰੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦਿੱਲੀ 'ਚ ਕਾਂਗਰਸ ਸਿਰਫ 3 ਸਿਟਾਂ 'ਤੇ ਜਮਾਨਤ ਬਚਾ ਸਕੀ ਹੈ, ਬਾਕੀ ਸਾਰੇ ਸੀਟਾਂ 'ਤੇ ਕਾਂਗਰਸ ਦੀ ਜ਼ਮਾਨਤ ਤਕ ਜ਼ਬਤ ਹੋ ਗਈ ਹੈ। ਕਾਂਗਰਸ ਦਿੱਲੀ 'ਚ ਇਕ ਵੀ ਸੀਟ ਬਚਾ ਸਕਣ 'ਚ ਸਫਲ ਨਹੀਂ ਰਹੀ ਹੈ।
ਹਾਰ ਹੀ ਜ਼ਿੰਮੇਵਾਰੀ ਲੈਂਦੇ ਹੋਏ ਸੁਭਾਸ਼ ਚੋਪੜਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕਾਂਗਰਸ 2015 'ਚ ਹੋਏ ਵਿਧਾਨ ਸਭਾ ਚੋਣ 'ਚ ਵੀ ਇਕ ਵੀ ਸੀਟ ਹਾਸਲ ਨਹੀਂ ਕਰ ਸਕੀ ਸੀ। ਉਥੇ ਹੀ ਭਾਰਤੀ ਜਨਤਾ ਪਾਰਟੀ ਵੀ ਸਿਰਫ 3 ਸੀਟਾਂ ਹਾਸਲ ਕਰ ਸਕੀ ਸੀ। 2020 ਦੇ ਚੋਣ 'ਚ ਬੀਜੇਪੀ 8 ਸੀਟਾਂ ਹਾਸਲ ਕਰਨ 'ਚ ਕਾਮਯਾਬ ਹੁੰਦੀ ਦਿੱਖ ਰਹੀ ਹੈ।


Inder Prajapati

Content Editor

Related News