ਗੈਂਗਰੇਪ ਮਾਮਲਾ: ਕਾਂਗਰਸ ਨੇ ਪੀ.ਐੱਮ. ਮੋਦੀ ਦੀ ਮਾਂ ਨੂੰ ਬਣਾਇਆ ਨਿਸ਼ਾਨਾ

02/16/2017 3:30:11 PM

ਅਹਿਮਦਾਬਾਦ— ਕਾਂਗਰਸ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬਾ ਦੇ ਘਰ ਦੇ ਬਾਹਰ ਵੀਰਵਾਰ ਨੂੰ ਪ੍ਰਦਰਸ਼ਨ ਕੀਤਾ ਅਤੇ ਨਾਲੀਆ ਸਮੂਹਕ ਬਲਾਤਕਾਰ ਮਾਮਲੇ ''ਚ ਉਨ੍ਹਾਂ ਤੋਂ ਦਖਲਅੰਦਾਜ਼ੀ ਕਰਨ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਇੱਥੇ ਪ੍ਰਦਰਸ਼ਨ ਕੀਤਾ ਜਾਵੇ ਤਾਂ ਪ੍ਰਧਾਨ ਮੰਤਰੀ ਮੋਦੀ ਹੀਰਾਬਾ ਨਾਲ ਗੱਲ ''ਤੇ ਜ਼ਰੂਰ ਧਿਆਨ ਦੇਣਗੇ। ਜੇਕਰ ਹੀਰਾਬਾ ਨੇ ਮਾਮਲੇ ''ਚ ਦਖਲਅੰਦਾਜ਼ੀ ਕੀਤੀ ਤਾਂ ਦੋਸ਼ੀਆਂ ਨੂੰ ਜ਼ਰੂਰ ਸਜ਼ਾ ਮਿਲੇਗੀ।
ਇਸ ਕਾਂਡ ''ਚ ਭਾਜਪਾ ਦੇ 4 ਨੇਤਾਵਾਂ ਦੇ ਸ਼ਾਮਲ ਹੋਣ ਦਾ ਦੋਸ਼ ਹੈ। ਗਾਂਧੀਨਗਰ ਸ਼ਹਿਰ ਦੇ ਬਾਹਰੀ ਇਲਾਕੇ ''ਚ ਸਥਿਤ ਰਾਏਸੇਨ ਪਿੰਡ ''ਚ ਪ੍ਰਧਾਨ ਮੰਤਰੀ ਦੇ ਛੋਟੇ ਭਰਾ ਪੰਕਜ ਮੋਦੀ ਦੇ ਘਰ ਦੇ ਬਾਹਰ ਕਰੀਬ 35 ਕਾਂਗਰਸ ਵਰਕਰ ਇਕੱਠੇ ਹੋਏ, ਜਿੱਥੇ ਉਨ੍ਹਾਂ ਦੀ 97  ਸਾਲਾ ਮਾਂ ਹੀਰਾਬਾ ਰਹਿੰਦੀ ਹੈ।

Disha

This news is News Editor Disha