ਕਾਂਗਰਸ ਨੇ ਹਮੇਸ਼ਾ ਡਾ. ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕੀਤਾ, ਅਸੀਂ ਉਨ੍ਹਾਂ ਨੂੰ ਸਨਮਾਨ ਦਿੱਤਾ : PM ਮੋਦੀ

04/14/2024 3:32:56 PM

ਪਿਪਰੀਆ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਡਾ. ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕੀਤਾ ਪਰ ਉਨ੍ਹਾਂ ਦੀ ਸਰਕਾਰ ਨੇ ਉਨ੍ਹਾਂ ਦਾ ਸਨਮਾਨ ਕੀਤਾ ਹੈ। ਮੱਧ ਪ੍ਰਦੇਸ਼ ਦੇ ਨਰਮਦਾਪੁਰਮ ਜ਼ਿਲ੍ਹੇ ਦੇ ਪਿਪਰੀਆ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਇਹ ਵੀ ਕਿਹਾ ਕਿ ਕਾਂਗਰਸ ਨੇ ਕਦੇ ਵੀ ਆਦਿਵਾਸੀਆਂ ਨੇ ਯੋਗਦਾਨ ਨੂੰ ਮਾਨਤਾ ਨਹੀਂ ਦਿੱਤੀ ਪਰ ਭਾਜਪਾ ਸਰਕਾਰ ਨੇ ਉਨ੍ਹਾਂ ਨੂੰ ਸਨਮਾਨਤ ਕੀਤਾ ਹੈ।'' ਉਨ੍ਹਾਂ ਨੇ ਦੇਸ਼ ਦੇ ਸੀਨੀਅਰ ਸੰਵਿਧਾਨਕ ਅਹੁਦੇ 'ਤੇ ਦ੍ਰੋਪਦੀ ਮੁਰਮੂ ਦੀ ਚੋਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਡਾ. ਬਾਬਾ ਸਾਹਿਬ ਅੰਬੇਡਕਰ ਵਲੋਂ ਦਿੱਤੇ ਗਏ ਸੰਵਿਧਾਨ ਕਾਰਨ ਇਕ ਆਦਿਵਾਸੀ ਔਰਤ ਭਾਰਤ ਦੀ ਰਾਸ਼ਟਰਪਤੀ ਬਣੀ।

ਪੀ.ਐੱਮ. ਮੋਦੀ ਨੇ ਵਿਰੋਧੀ ਦਲ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ,''ਕਾਂਗਰਸ ਕਹਿ ਰਹੀ ਹੈ ਕਿ ਜੇਕਰ ਮੈਂ ਤੀਜੀ ਵਾਰ ਪ੍ਰਧਾਨ ਮੰਤਰੀ ਬਣਿਆ ਤਾਂ ਦੇਸ਼ 'ਚ ਅੱਗ ਲੱਗ ਜਾਵੇਗੀ।'' ਉਨ੍ਹਾਂ ਕਿਹਾ,''(ਵਿਰੋਧੀ ਧਿਰ) ਇੰਡੀ ਗਠਜੋੜ (ਇੰਡੀਆ) ਇਹ ਤੈਅ ਕਰਨ 'ਚ ਅਸਮਰੱਥ ਹੈ ਕਿ ਦੇਸ਼ ਨੂੰ ਕਿਹੜੀ ਦਿਸ਼ਾ 'ਚ ਅੱਗੇ ਵਧਣਾ ਚਾਹੀਦਾ।'' ਪ੍ਰਧਾਨ ਮੰਤਰੀ ਨੇ ਕਿਹਾ,''ਫਿਰ ਇਕ ਵਾਰ, ਮੋਦੀ ਸਰਕਾਰ ਦਾ ਨਾਅਰਾ ਪੂਰੇ ਦੇਸ਼ 'ਚ ਗੂੰਜ ਰਿਹਾ।'' ਉਨ੍ਹਾਂ ਕਿਹਾ ਕਿ ਵਿਰੋਧੀ ਦਲਾਂ ਦੇ ਗਠਜੋੜ 'ਇੰਡੀਆ' ਦੇ ਇਕ ਘਟਕ ਨੇ ਆਪਣੇ ਮੈਨੀਫੈਸਟੋ 'ਚ ਪਰਮਾਣੂ ਹਥਿਆਰਾਂ ਦੇ ਪੂਰਨ ਖ਼ਾਤਮੇ ਦਾ ਵਾਅਦਾ ਕੀਤਾ ਹੈ। ਪੀ.ਐੱਮ. ਮੋਦੀ ਨੇ ਕਿਹਾ,''ਸਾਡੇ ਦੇਸ਼ ਦੀ ਰੱਖਿਆ ਲਈ ਸਾਡੇ ਕੋਲ ਪਰਮਾਣੂ ਹਥਿਆਰ ਹੋਣੇ ਚਾਹੀਦੇ, ਜੋ ਇਸ ਤੋਂ ਵੱਖ ਗੱਲ ਕਰ ਰਹੇ ਹਨ, ਭਾਰਤ ਦੀ ਰੱਖਿਆ ਨਹੀਂ ਕਰ ਸਕਦੇ।'' ਪ੍ਰਧਾਨ ਮੰਤਰੀ ਨੇ ਸਭਾ 'ਚ ਕਿਹਾ,''ਮੋਦੀ ਦਾ ਕੋਈ ਸੁਫ਼ਨਾ ਨਹੀਂ ਹੈ, ਤੁਹਾਡੇ ਸੁਫ਼ਨੇ ਹੀ ਮੇਰਾ ਮਿਸ਼ਨ ਹਨ।'' ਉਨ੍ਹਾਂ ਕਿਹਾ ਕਿ ਸਰਕਾਰ ਆਦਿਵਾਸੀ ਪ੍ਰਤੀਕ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਮੌਕੇ 2025 ਨੂੰ 'ਜਨਜਾਤੀ ਗੌਰਵ ਦਿਵਸ' ਵਜੋਂ ਮਨਾਏਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

DIsha

This news is Content Editor DIsha