ਕਾਂਗਰਸ ਦਾ ਨਹੀਂ ਖੁੱਲ੍ਹਿਆ ਖਾਤਾ, ਸੁਭਾਸ਼ ਚੋਪੜਾ-ਪੀ.ਸੀ. ਚਾਕੋ ਦਾ ਅਸਤੀਫਾ ਮਨਜ਼ੂਰ

02/12/2020 9:22:52 PM

ਨਵੀਂ ਦਿੱਲੀ — ਦਿੱਲੀ ਵਿਧਾਨ ਸਭਾ ਚੋਣ 'ਚ ਕਰਾਰੀ ਹਾਰ ਤੋਂ ਬਾਅਦ ਦਿੱਲੀ ਕਾਂਗਰਸ ਪ੍ਰਧਾਨ ਸੁਭਾਸ਼ ਚੋਪੜਾ ਅਤੇ ਦਿੱਲੀ ਕਾਂਗਰਸ ਇੰਚਾਰਜ ਪੀ.ਸੀ. ਚਾਕੋ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ। ਹੁਣ ਸੁਭਾਸ਼ ਚੋਪੜਾ ਅਤੇ ਪੀਸੀ ਚਾਕੋ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਦਰਅਸਲ ਪਾਰਟੀ ਦੇ ਦਿੱਲੀ ਇੰਚਾਰਜ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਪੀ.ਸੀ. ਚਾਕੋ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਬਾਰੇ ਆਪਣੇ ਇਕ ਕਥਿਤ ਬਿਆਨ ਨੂੰ ਲੈ ਕੇ ਕੁਝ ਨੇਤਾਵਾਂ ਦੇ ਨਿਸ਼ਾਨੇ 'ਤੇ ਆ ਗਏ ਤਾਂ ਕਾਂਗਰਸ ਦੀ ਰਾਸ਼ਟਰੀ ਬੁਲਾਰਾ ਸ਼ਰਮਿਸ਼ਠਾ ਮੁਖਰਜੀ ਨੇ ਉਨ੍ਹਾਂ ਨੇਤਾਵਾਂ ਨੂੰ ਲੰਬੇ ਹੱਥੀ ਲਿਆ ਜੋ ਕਾਂਗਰਸ ਦੀ ਹਾਰ ਦੇ ਬਾਵਜੂਦ ਚੋਣ ਨਤੀਜੇ ਨੂੰ ਭਾਜਪਾ ਦੇ ਖਿਲਾਫ ਜਨਾਦੇਸ਼ ਦੇ ਤੌਰ 'ਤੇ ਪੇਸ਼ ਕਰਕੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ।


Inder Prajapati

Content Editor

Related News