ਭਾਰਤੀ ਰਾਜਨੀਤੀ ਨੂੰ ਲੈ ਕੇ ਚਿੰਤਾ ''ਚ ਕਾਂਗਰਸੀ ਆਗੂ ਦਿੱਗਵਿਜੇ ਸਿੰਘ, ਟਵਿੱਟਰ ''ਤੇ ਚੁੱਕਿਆ EVM ਦਾ ਮੁੱਦਾ

08/31/2020 10:46:54 AM

ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਆਗੂ ਦਿੱਗਵਿਜੇ ਸਿੰਘ ਨੇ ਇਕ ਵਾਰ ਫਿਰ ਈ. ਵੀ. ਐੱਮ. ਮੁੱਦੇ ਨੂੰ ਚੁੱਕਿਆ ਹੈ। ਦਿੱਗਵਿਜੇ ਸਿੰਘ ਨੇ ਇਕ ਵੀਡੀਓ ਸਾਂਝੀ ਕਰਦੇ ਹੋਏ ਆਪਣੇ ਟਵਿੱਟਰ ਅਕਾਊਂਟ 'ਤੇ ਭਾਰਤੀ ਰਾਜਨੀਤੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਲਿਖਿਆ ਕਿ ਈ. ਵੀ. ਐੱਮ. ਭਾਰਤੀ ਲੋਕਤੰਤਰ ਨੂੰ ਤਬਾਹ ਕਰ ਰਿਹਾ ਹੈ। ਤਕਨੀਕ ਦੇ ਮੱਧ ਨਾਲ ਸੰਸਦੀ ਚੋਣਾਂ 'ਚ ਵੱਡੇ ਪੈਮਾਨੇ 'ਤੇ ਧਾਂਧਲੀ ਹੋ ਰਹੀ ਹੈ।

ਇਹ ਵੀ ਪੜ੍ਹੋ: ਸਿਹਰਾ ਬੰਨ੍ਹ 3 ਭੈਣਾਂ ਨੇ ਮੋਢਿਆਂ 'ਤੇ ਚੁੱਕੀ ਇਕੌਲਤੇ ਭਰਾ ਦੀ ਅਰਥੀ, ਵੇਖ ਭੁੱਬਾ ਮਾਰ ਰੋਇਆ ਪੂਰਾ ਪਿੰਡ

PunjabKesari

ਉਨ੍ਹਾਂ ਕਿਹਾ ਕਿ ਜੇਕਰ ਅਸੀਂ ਬੈਲਟ ਪੇਪਰ ਵੱਲੋਂ ਚੋਣਾਂ ਕਰਵਾਏ ਜਾਣ ਦੀ ਪ੍ਰਕਿਰਿਆ 'ਤੇ ਦੋਬਾਰਾ ਵਾਪਸ ਨਾ ਆਏ ਤਾਂ 2024 ਭਾਰਤੀ ਰਾਜਨੀਤੀ ਦੀ ਅੰਤਿਮ ਚੋਣ ਹੋਵੇਗੀ। ਟਵਿੱਟਰ 'ਤੇ ਦਿੱਗਵਿਜੇ ਸਿੰਘ ਨੇ ਕੈਰਲ ਕੈਡਵਾਲਰ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਦੱਸ ਰਹੀ ਹੈ ਕਿ ਕਿਵੇਂ ਫੇਸਬੁੱਕ ਜ਼ਰੀਏ ਕੈਂਬ੍ਰਿਜ ਐਨਾਲਿਟਿਕਾ ਚੋਣਾਂ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਨੇ ਆਪਣੀ ਵੀਡੀਓ ਦੇ ਇਕ ਛੋਟੇ ਤੋਂ ਛੋਟੇ ਹਿੱਸੇ ਨੂੰ ਟਵਿੱਟਰ 'ਤੇ ਸਾਂਝਾ ਕੀਤਾ ਹੈ, ਜਿਸ ਨੂੰ ਹੁਣ ਤੱਕ 6 ਮਿਲੀਅਨ ਤੋਂ ਜ਼ਿਆਦਾ ਲੋਕ ਵੇਖ ਚੁੱਕੇ ਹਨ। ਇਸ ਵੀਡੀਓ 'ਚ ਉਹ ਚੋਣਾਂ 'ਚ ਤਕਨੀਕੀ ਦੇ ਮੱਧ ਨਾਲ ਕੀਤੇ ਜਾਣ ਵਾਲੇ ਹੇਰ-ਫੇਰ 'ਤੇ ਚਰਚਾ ਕਰ ਰਰੀ ਹੈ।

ਇਹ ਵੀ ਪੜ੍ਹੋ ਜਲੰਧਰ ਜ਼ਿਲ੍ਹੇ 'ਚ ਮੁੜ ਕੋਰੋਨਾ ਦਾ ਧਮਾਕਾ, 200 ਤੋਂ ਵਧੇਰੇ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

PunjabKesari

ਦੱਸ ਦੇਈਏ ਕਿ 2014 ਲੋਕ ਸਭਾ ਚੋਣਾਂ ਤੋਂ ਬਾਅਦ ਈ. ਵੀ. ਐੱਮ. ਦੁਆਰਾ ਚੋਣ ਕਰਵਾਏ ਜਾਣ ਦਾ ਕਈ ਸਿਆਸੀ ਵਿਰੋਧੀ ਧਿਰਾਂ ਵਿਰੋਧ ਕਰ ਚੁੱਕੀਆਂ ਹਨ। ਪਾਰਟੀ 'ਚ ਚੱਲ ਰਹੇ ਕਲੇਸ਼ ਦਰਮਿਆਨ ਦਿੱਗਵਿਜੇ ਸਿੰਘ ਨੇ ਇਕ ਵਾਰ ਫਿਰ ਇਸ ਮੁੱਦੇ ਨੂੰ ਹਵਾ ਦੇ ਦਿੱਤੀ ਹੈ।
 

ਇਹ ਵੀ ਪੜ੍ਹੋ: ਲੁਧਿਆਣਾ ਦੇ ਮੁਕਾਬਲੇ ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਦੀ ਰਫ਼ਤਾਰ ਦੁੱਗਣੀ, ਸਾਹਮਣੇ ਆਈ ਹੈਰਾਨ ਕਰਦੀ ਰਿਪੋਰਟ

ਇਹ ਵੀ ਪੜ੍ਹੋ:  ਨਾਕੇ ਦੌਰਾਨ ASI ''ਤੇ ਚੜ੍ਹਾਈ ਕਾਰ, ਦੂਰ ਤੱਕ ਘੜੀਸਦਾ ਲੈ ਗਿਆ ਨੌਜਵਾਨ  (ਵੀਡੀਓ)


shivani attri

Content Editor

Related News