ਕਾਂਗਰਸ ਦਾ ਮਹਿੰਗਾਈ ਖਿਲਾਫ ਵਿਰੋਧ ਪ੍ਰਦਰਸ਼ਨ, ਭਾਜਪਾ ਸਰਕਾਰ ਦਾ ਪੁਤਲਾ ਫੂਕਿਆ

10/16/2017 11:56:38 AM

ਬਾਗੇਸ਼ਵਰ— ਕਾਂਗਰਸ ਜ਼ਿਲਾ ਕਮੇਟੀ ਨੇ ਜੀ.ਐਸ.ਟੀ, ਮਹਿੰਗਾਈ ਅਤੇ ਨੋਟਬੰਦੀ ਦੇ ਵਿਰੋਧ 'ਚ ਕੇਂਦਰ ਸਰਕਾਰ, ਰਾਜ ਸਰਕਾਰ ਅਤੇ ਅਰੁਣ ਜੇਤਲੀ ਦਾ ਪੁਤਲਾ ਫੂਕਿਆ ਹੈ।
ਮਹਿਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਗੀਤਾ ਰਾਵਲ ਨੇ ਕਿਹਾ ਕਿ ਲਗਾਤਾਰ ਵਧ ਰਹੇ ਗੈਸ, ਪੈਟਰੋਲ, ਡੀਜ਼ਲ ਦੇ ਰੇਟ, ਜੀ.ਐਸ.ਟੀ ਅਤੇ ਨੋਟਬੰਦੀ ਦਾ ਕਾਨੂੰਨ ਛੋਟੇ ਵਪਾਰੀਆਂ ਦੀ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਦੀਵਾਲੀ ਦੇ ਦਿਨਾਂ 'ਚ ਬਾਜਾਰਾਂ ਦੀ ਖਾਮੋਸ਼ੀ ਵੀ ਕੇਂਦਰ ਅਤੇ ਰਾਜ ਸਰਕਾਰ ਦੀ ਦੇਣ ਹੈ।
ਸਾਬਕਾ ਵਿਧਾਇਕ ਲਲਿਤ ਫਸਵਾਰਣ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਵਧਣ ਕਾਰਨ ਸਭ ਤੋਂ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਔਰਤਾਂ ਨੂੰ ਕਰਨਾ ਪੈ ਰਿਹਾ ਹੈ। ਘਰਾਂ 'ਚ ਗੈਸ ਦਾ ਚੱਲਣਾ ਮੁਸ਼ਕਲ ਹੁੰਦਾ ਦਿਖਾਈ ਦੇ ਰਿਹਾ ਹੈ, ਜਿਸ ਦੇ ਕਾਰਨ ਔਰਤਾਂ ਬਹੁਤ ਪਰੇਸ਼ਾਨ ਹਨ।
ਬਲਾਕ ਮੁੱਖੀ ਰੇਖਾ ਖੇਤਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਦਾ ਪੁਰਜ਼ੋਰ ਵਿਰੋਧ ਕਰ ਰਹੀ ਹੈ। ਪਾਰਟੀ ਵੱਲੋਂ ਭਾਜਪਾ ਸਰਕਾਰ ਨੂੰ ਚੇਤਵਾਨੀ ਦਿੱਤੀ ਜਾਂਦੀ ਹੈ ਕਿ ਜੇਕਰ ਸਰਕਾਰ ਆਉਣ ਵਾਲੇ ਦਿਨਾਂ 'ਚ ਮਹਿੰਗਾਈ ਨੂੰ ਘੱਟ ਨਹੀਂ ਕਰਦੀ ਹੈ ਤਾਂ ਇਸ ਵਿਰੋਧ 'ਚ ਅੰਦੋਲਨ ਦੀ ਸ਼ੁਰੂਆਤ ਕੀਤੀ ਜਾਵੇਗੀ।