ਤ੍ਰਿਣਮੂਲ ਟਿਕਟ ''ਤੇ ਚੋਣ ਲੜਨ ਲਈ ਕਾਂਗਰਸ ਵਿਧਾਇਕਾਂ ਨੇ ਵਿਧਾਨ ਸਭਾ ਤੋਂ ਦਿੱਤਾ ਅਸਤੀਫਾ

03/14/2019 11:55:34 PM

ਕੋਲਕਾਤਾ— ਸੱਤਾਧਾਰੀ ਤ੍ਰਿਣਮੂਲ ਕਾਂਗਰਸ 'ਚ ਪਿਛਲੇ ਸਾਲ ਸ਼ਾਮਲ ਹੋਏ ਕਾਂਗਰਸ ਦੇ ਤਿੰਨ ਵਿਧਾਇਕਾਂ ਨੇ ਤ੍ਰਿਣਮੂਲ ਟਿਕਟ 'ਤੇ ਲੋਕ ਸਭਾ ਚੋਣ ਲੜਨ ਲਈ ਵੀਰਵਾਰ ਨੂੰ ਪੱਛਮੀ ਬੰਗਾਲ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ। ਤ੍ਰਿਣਮੂਲ 'ਚ ਸ਼ਾਮਲ ਹੋਣ ਤੋਂ ਬਾਅਦ ਅਬੂ ਤਾਹਿਰ, ਅਪੂਰਵ ਸਰਕਾਰ ਤੇ ਕਨੈਲਾਲ ਅਗਰਵਾਲ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਨਹੀਂ ਦਿੱਤਾ ਸੀ।
ਤ੍ਰਿਣਮੂਲ ਨੇ ਇਨ੍ਹਾਂ ਉਮੀਦਵਾਰਾਂ ਨੂੰ ਕ੍ਰਮਵਾਰ ਮੁਰਸ਼ਿਦਾਬਾਦ, ਬਹਿਰਾਮਪੁਰ ਤੇ ਰਾਇੰਗਜ ਲੋਕ ਸਭਾ ਸੀਟਾਂ ਤੋਂ ਮੈਦਾਨ 'ਚ ਉਤਾਰਿਆ ਹੈ। ਤਿੰਨਾਂ ਵਿਧਾਇਕਾਂ ਨੇ ਵਿਧਾਨ ਸਭਾ ਪ੍ਰਧਾਨ ਬਿਮਾਨ ਬੈਨਰਜੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਤਾਹਿਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਤ੍ਰਿਣਮੂਲ ਟਿਕਟ 'ਤੇ ਲੋਕ ਸਭਾ ਦਾ ਚੋਣ ਲੜਨਗੇ, ਅਜਿਹੇ 'ਚ ਅਸੀਂ ਵਿਧਾਇਕ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਲਿਆ।

Inder Prajapati

This news is Content Editor Inder Prajapati