ਹਿਮਾਚਲ ''ਚ ਕੋਰੋਨਾ ਦੇ 12 ਨਵੇ ਮਾਮਲਿਆਂ ਦੀ ਪੁਸ਼ਟੀ, ਜਾਣੋ ਸੂਬੇ ਦੀ ਸਥਿਤੀ

06/03/2020 6:19:31 PM

ਸ਼ਿਮਲਾ-ਹਿਮਾਚਲ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 8 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ ਕਾਂਗੜਾ ਜ਼ਿਲੇ ਤੋਂ 4, ਕਿੰਨੌਰ 2, ਸ਼ਿਮਲਾ 1 ਅਤੇ ਬਿਲਾਸਪੁਰ ਤੋਂ 1 ਮਾਮਲਾ ਸਾਹਮਣਾ ਆਇਆ ਹੈ, ਜਿਸ ਨਾਲ ਸੂਬੇ 'ਚ 353 ਕੋਰੋਨਾ ਪੀੜਤਾਂ ਦਾ ਅੰਕੜਾ ਪਹੁੰਚ ਚੁੱਕਿਆ ਹੈ ਜਦਕਿ ਸਰਗਰਮ ਮਾਮਲਿਆਂ ਦੀ ਗਿਣਤੀ 208 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ 136 ਮਰੀਜ਼ ਠੀਕ ਵੀ ਹੋ ਚੁੱਕੇ ਹਨ ਅਤੇ ਸੂਬੇ 'ਚ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਇਹ ਵੀ ਦੱਸਿਆ ਗਿਆ ਹੈ ਕਿ ਸੂਬੇ ਦੇ ਹਮੀਰਪੁਰ ਜ਼ਿਲੇ 'ਚ ਸਭ ਤੋਂ ਜ਼ਿਆਦਾ 112 ਕੋਰੋਨਾ ਦੇ ਮਾਮਲੇ ਮਿਲੇ ਹਨ। ਕਾਂਗੜਾ 'ਚ 94, ਊਨਾ 'ਚ 39, ਸੋਲਨ 32 ਅਤੇ ਬਿਲਾਸਪੁਰ 'ਚ 18 ਮਾਮਲਿਆਂ ਦੀ ਪੁਸ਼ਟੀ ਹੋਈ ਹੈ। 

Iqbalkaur

This news is Content Editor Iqbalkaur