ਏਅਰਪੋਰਟ 'ਤੇ ਬਣੇ ਰੇਲਵੇ ਸਟੇਸ਼ਨ ਵਰਗੇ ਹਾਲਾਤ, ਯਾਤਰੀਆਂ ਨੇ ਰਨਵੇਅ 'ਤੇ ਬੈਠ ਖਾਧਾ ਖਾਣਾ, ਸਰਕਾਰ ਨੇ ਭੇਜਿਆ ਨੋਟਿਸ

01/16/2024 11:15:42 PM

ਨਵੀਂ ਦਿੱਲੀ (ਭਾਸ਼ਾ)- ਹਵਾਬਾਜ਼ੀ ਸੁਰੱਖਿਆ ਨਿਗਰਾਨੀ ਸੰਸਥਾ ਬੀ.ਸੀ.ਏ.ਐੱਸ. ਨੇ ਐਤਵਾਰ ਨੂੰ ਮੁੰਬਈ ਏਅਰਪੋਰਟ ਦੇ ‘ਟਰਮੈਕ’ ’ਤੇ ਯਾਤਰੀਆਂ ਵੱਲੋਂ ਖਾਣਾ ਖਾਣ ਦੀ ਘਟਨਾ ਨੂੰ ਲੈ ਕੇ ਇੰਡੀਗੋ ਅਤੇ ਏਅਰਪੋਰਟ ਆਪ੍ਰੇਟਰ ਐੱਮ.ਆਈ.ਏ.ਐੱਲ. ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਐਤਵਾਰ ਨੂੰ ਜਿਵੇਂ ਹੀ ਉਨ੍ਹਾਂ ਦੀ ਡਾਇਵਰਟ ਕੀਤੀ ਗੋਆ-ਦਿੱਲੀ ਫਲਾਈਟ ਕਾਫੀ ਦੇਰੀ ਤੋਂ ਬਾਅਦ ਮੁੰਬਈ ਏਅਰਪੋਰਟ ’ਤੇ ਉਤਰੀ ਤਾਂ ਕਈ ਯਾਤਰੀ ਇੰਡੀਗੋ ਜਹਾਜ਼ ਤੋਂ ਬਾਹਰ ਆ ਕੇ ਰਨਵੇਅ ’ਤੇ ਬੈਠ ਗਏ ਅਤੇ ਕੁਝ ਉੱਥੇ ਖਾਣਾ ਖਾਂਦੇ ਵੀ ਨਜ਼ਰ ਆਏ।

ਇਹ ਵੀ ਪੜ੍ਹੋ- Exams ਦੇ ਦਿਨਾਂ 'ਚ ਨਾ ਪਾਓ ਬੱਚਿਆਂ 'ਤੇ ਵਾਧੂ ਬੋਝ, ਜਾਣੋ ਬੱਚਿਆਂ ਨੂੰ ਤਿਆਰੀ ਕਰਵਾਉਣ ਦੇ ਹੋਰ ਜ਼ਰੂਰੀ ਟਿਪਸ

ਬਿਊਰੋ ਆਫ ਸਿਵਲ ਏਵੀਏਸ਼ਨ ਸਕਿਉਰਿਟੀ (ਬੀ.ਸੀ.ਏ.ਐੱਸ.) ਵੱਲੋਂ ਜਾਰੀ ਨੋਟਿਸ ਮੁਤਾਬਕ, ਇੰਡੀਗੋ ਅਤੇ ਐੱਮ.ਆਈ.ਏ.ਐੱਲ. ਦੋਵੇਂ ਸਥਿਤੀ ਦਾ ਅੰਦਾਜ਼ਾ ਲਗਾਉਣ ਅਤੇ ਹਵਾਈ ਅੱਡੇ ’ਤੇ ਯਾਤਰੀਆਂ ਲਈ ਢੁਕਵੀਂ ਸੁਵਿਧਾਵਾਂ ਪ੍ਰਦਾਨ ਕਰਨ ਲਈ ਸਰਗਰਮ ਨਹੀਂ ਹੋਏ। ਇਸ ਮਾਮਲੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਤਸਵੀਰ ਸਾਂਝੀ ਕੀਤੀ ਗਈ ਹੈ, ਜਿਸ ਲੋਕ ਇੰਡੀਗੋ ਦੇ ਜਹਾਜ਼ ਦੇ ਬਾਹਰ ਬੈਠੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਕੈਪਸ਼ਨ 'ਚ ਲਿਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਰੇਲਵੇ ਸਟੇਸ਼ਨਾਂ ਨੂੰ ਹਵਾਈ ਅੱਡਿਆਂ ਵਰਗਾ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਹੁਣ ਤਾਂ ਹਵਾਈ ਅੱਡੇ ਵੀ ਰੇਲਵੇ ਸਟੇਸ਼ਨ ਵਰਗੇ ਹੋ ਗਏ ਹਨ। 
 

ਇਹ ਵੀ ਪੜ੍ਹੋ- ਰਾਜਾ ਵੜਿੰਗ ਨੇ ਮੋਦੀ ਨੂੰ ਕਿਹਾ 'ਜਾਬਰ', ਨੌਜਵਾਨਾਂ ਬਾਰੇ ਬੋਲੇ- 'ਇਹ ਤਾਂ ਅੱਧਾ ਘੰਟਾ ਵੀ ਟਿਕ ਕੇ ਨਹੀਂ ਬੈਠ ਸਕਦੇ..'

10 ਘੰਟੇ ਲੇਟ ਹੋਈ ਫਲਾਈਟ, ਦੋਸਤਾਂ ਨਾਲ ਜਾ ਰਹੇ ਅਭਿਨੇਤਾ ਰਣਵੀਰ ਵੀ ਇੰਡੀਗੋ ਤੋਂ ਨਾਰਾਜ਼
ਅਭਿਨੇਤਾ ਰਣਵੀਰ ਸ਼ੌਰੀ ਨੇ ਇਕ ਫਲਾਈਟ ਵਿਚ ਕਥਿਤ 10 ਘੰਟੇ ਦੀ ਦੇਰੀ ਲਈ ਏਅਰਲਾਈਨ ਦੀ ਆਲੋਚਨਾ ਕੀਤੀ ਅਤੇ ਦਾਅਵਾ ਕੀਤਾ ਕਿ ਸਟਾਫ਼ ਨੇ ਖਰਾਬ ਮੌਸਮ ਕਾਰਨ ਦੇਰੀ ਬਾਰੇ ਉਸ ਨਾਲ ‘ਝੂਠ’ ਬੋਲਿਆ। ਸ਼ੌਰੀ ਨੇ ਦੋਸ਼ ਲਾਇਆ ਕਿ ਜਿਸ ਫਲਾਈਟ ਵਿਚ ਉਸ ਨੇ ਆਪਣੇ 7 ਦੋਸਤਾਂ ਨਾਲ ਸਫ਼ਰ ਕਰਨਾ ਸੀ, ਉਸ ਲਈ ਕੋਈ ਪਾਇਲਟ ਤਾਇਨਾਤ ਨਹੀਂ ਸੀ। ਬਾਅਦ ਵਿਚ ਇੰਡੀਗੋ ਦੇ ਬੁਲਾਰੇ ਨੇ ਕਿਹਾ ਕਿ ਇਕ ਟੀਮ ਉਨ੍ਹਾਂ ਦੀ ਮੁਸ਼ਕਲ ਨੂੰ ਦੂਰ ਕਰਨ ਲਈ ਕੰਮ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harpreet SIngh

This news is Content Editor Harpreet SIngh