ਭਾਕਪਾ ਨੇ ਭਾਗਵਤ 'ਤੇ ਕੱਸਿਆ ਨਿਸ਼ਾਨਾ

02/13/2018 1:18:04 PM

ਲਖਨਊ— ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਦੇ ਸੀਨੀਅਰ ਆਗੂ ਅਤੁਲ ਕੁਮਾਰ ਅਨਜਾਨ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੇ ਭਾਰਤੀ ਫੌਜ ਬਾਰੇ ਦਿੱਤੇ ਗਏ ਬਿਆਨ ਦੀ ਸਖਤ ਨਿੰਦਾ ਕੀਤੀ ਅਤੇ ਕਿਹਾ ਕਿ ਇਸ ਲਈ ਉਨ੍ਹਾਂ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ।
ਸ਼੍ਰੀ ਅਨਜਾਨ ਨੇ ਅੱਜ ਕਿਹਾ ਕਿ ਸ਼੍ਰੀ ਭਾਗਵਤ ਦਾ ਇਹ ਬਿਆਨ ਫੌਜ ਦਾ ਮਨੋਬਲ ਡੇਗਣ ਅਤੇ ਫੌਜੀਆਂ ਨੂੰ ਅਪਮਾਨਿਤ ਕਰਨ ਵਾਲਾ ਹੈ। ਇਸ ਦੇ ਲਈ ਉਨ੍ਹਾਂ ਨੂੰ ਸਾਰੇ ਦੇਸ਼ ਵਾਸੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਜਾਰੀ ਇਕ ਬਿਆਨ 'ਚ ਕਿਹਾ ਕਿ ਸੰਘ ਦੀ ਆਸਥਾ ਨਾ ਤਾਂ ਕਦੇ ਭਾਰਤੀ ਸੰਵਿਧਾਨ 'ਚ ਰਹੀ ਅਤੇ ਨਾ ਹੀ ਰਾਸ਼ਟਰੀ ਤਿਰੰਗੇ 'ਚ। ਇਹੀ ਕਾਰਨ ਹੈ ਕਿ ਉਸ ਨੇ ਆਪਣੇ ਮੁੱਖ ਦਫਤਰ ਨਾਗਪੁਰ 'ਚ ਕਦੇ ਤਿਰੰਗਾ ਨਹੀਂ ਲਹਿਰਾਇਆ। ਸੰਘ ਦੇ ਸਰਸੰਘ ਚਾਲਕ ਗੁਰੂ ਗੋਲਵਕਰ ਨੇ 1950 'ਚ ਹੀ ਸੰਵਿਧਾਨ ਅਤੇ ਤਿਰੰਗੇ ਨੂੰ ਨਕਾਰ ਦਿੱਤਾ ਸੀ।


Related News