ਛੱਤ ''ਤੇ ਸੁੱਤੀ ਪਈ ਲੜਕੀ ਦੇ ਕੋਲ ਪਹੁੰਚਿਆ ਗੁਆਂਢੀ, ਫਿਰ ਜੋ ਹੋਇਆ...(ਦੇਖੋ ਤਸਵੀਰਾਂ)

08/27/2015 3:32:30 PM

ਲਖਨਊ- ਰਾਜਧਾਨੀ ਲਖਨਊ ਦੀ ਇਕ ਲੜਕੀ ਨੇ ਬਹਾਦੁਰੀ ਦੀ ਅਜਿਹੀ ਮਿਸਾਲ ਪੇਸ਼ ਕੀਤੀ ਹੈ ਜੋ ਹੋਰ ਲੜਕੀਆਂ ਦੇ ਲਈ ਸਬਕ ਬਣ ਸਕਦੀ ਹੈ। ਰੇਪ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ਨੂੰ ਲੜਕੀ ਨੇ ਅਜਿਹਾ ਸਬਕ ਸਿਖਾਇਆ ਕਿ ਉਹ ਉਮਰ ਭਰ ਯਾਦ ਰੱਖੇਗਾ। ਲੜਕੀ ਨੇ ਇਕ ਮਹਿਲਾ ਐੱਨ. ਜੀ. ਓ ਦੀ ਮਦਦ ਨਾਲ ਵਿਅਕਤੀ ਨੂੰ ਫੜ ਲਿਆ ਅਤੇ ਉਸ ਦੀ ਜਮ ਕੇ ਕੁੱਟਮਾਰ ਕੀਤੀ। ਲੜਕੀ ਦੀ ਮਾਂ ਨੇ ਮਾਮਲੇ ਨੂੰ ਦਬਾ ਦੇਣ ਦੀ ਗੱਲ ਕਹੀ ਪਰ ਲੜਕੀ ਨੇ ਇਸ ਸਲਾਹ ਨੂੰ ਠੁਕਰਾ ਦਿੱਤਾ। ਉਸ ਦੀ ਹਿੰਮਤ ਦੇ ਚਲਦਿਆਂ ਪੁਲਸ ਨੂੰ ਵੀ ਦੋਸ਼ੀ ''ਤੇ ਐਕਸ਼ਨ ਲੈਣ ਲਈ ਮਜਬੂਰ ਹੋਣਾ ਪਿਆ। 
ਇਹ ਮਾਮਲਾ ਲਖਨਊ ਦੇ ਮੰਡਿਆਂਵ ਇਲਾਕੇ ਦਾ ਹੈ। ਇਥੇ 20 ਅਗਸਤ ਦੀ ਰਾਤ ਇਕ ਲੜਕੀ ਛੱਤ ''ਤੇ ਭੈਣ ਨਾਲ ਸੋ ਰਹੀ ਸੀ। ਰਾਤ ਤਕਰੀਬਨ 2 ਵਜੇ ਉਸ ਦੀ ਵੱਡੀ ਭੈਣ ਹੇਠਾਂ ਚਲੀ ਗਈ। ਥੋੜੀ ਦੇਰ ਬਾਅਦ ਗੁਆਂਢ ''ਚ ਰਹਿਣ ਵਾਲਾ ਇਕ ਲੜਕਾ ਆਪਣੀ ਛੱਤ ਤੋਂ ਛਾਲ ਮਾਰ ਉਸ ਦੀ ਛੱਤ ''ਤੇ ਆ ਗਿਆ। ਉਹ ਸੁੱਤੀ ਹੋਈ ਲੜਕੀ ਕੋਲ ਲੰਮੇ ਪੈ ਗਿਆ ਅਤੇ ਉਸ ਨਾਲ ਜ਼ਿਆਦਤੀ ਕੀ ਕੋਸ਼ਿਸ਼ ਕੀਤੀ। ਪੁਲਸ ਨੇ ਇਹ ਕਹਿ ਕੇ ਮਾਮਲਾ ਟਾਲਣ ਦੀ ਕੋਸ਼ਿਸ਼ ਕੀਤੀ ਕਿ ਦੋਸ਼ੀ ਫਰਾਰ ਹੋ ਗਿਆ ਹੈ। ਉਦੋਂ ਰੈੱਡ ਬ੍ਰਿਗੇਡ ਨੇ ਉਸ ਨੂੰ ਫੜਨ ਲਈ ਇਕ ਸਾਜਿਸ਼ ਰੱਚੀ। ਲੜਕੇ ਨੂੰ ਫੋਨ ''ਤੇ ਸਮਝੌਤੇ ਦਾ ਸੰਦੇਸ਼ ਭੇਜਿਆ ਅਤੇ ਲੜਕੀ ਤੋਂ ਮੁਆਫੀ ਮੰਗ ਕੇ ਮਾਮਲਾ ਰਫਾ-ਦਫਾ ਕਰਨ ਨੂੰ ਕਿਹਾ। ਦੋਸ਼ੀ ਰੈੱਡ ਬ੍ਰਿਗੇਡ ਦੇ ਜਾਲ ''ਚ ਫੱਸ ਗਿਆ। ਜਦੋਂ ਉਹ ਮੁਆਫੀ ਮੰਗਣ ਪਹੁੰਚਿਆ ਤਾਂ ਲੜਕੀ ਨੇ ਉਸ ਦੀ ਜਮ ਕੇ ਕੁੱਟਮਾਰ ਕਰ ਦਿੱਤੀ। ਉਥੇ ਮੌਜੂਦ ਲੋਕਾਂ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਸਾਈਟਸ ''ਤੇ ਅਪਲੋਡ ਕਰ ਦਿੱਤੀ। ਕੁੱਟਮਾਰ ਤੋਂ ਬਾਅਦ ਰੈੱਡ ਬ੍ਰਿਗੇਡ ਦੀਆਂ ਮਹਿਲਾਵਾਂ ਨੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।

''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਆਨੰਦ ਮਾਣ ਸਕਦੇ ਹੋ।