ਜੰਮੂ ਕਸ਼ਮੀਰ : ਸੁਰੱਖਿਆ ਫੋਰਸ ਨੇ ਕੀਤਾ ਹਮਲਾ ਤਾਂ ਆਪਣੀ ''ਮਾਸਟਰ ਪੌੜੀ'' ਛੱਡ ਕੇ ਭੱਜੇ ਅੱਤਵਾਦੀ

05/25/2018 1:48:21 PM

ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਕੇਰਨ ਸੈਕਟਰ 'ਚ ਵੀਰਵਾਰ ਨੂੰ ਸੁਰੱਖਿਆ ਫੋਰਸ ਨੇ ਅੱਤਵਾਦੀਆਂ ਵੱਲੋਂ ਕੀਤੀ ਜਾ ਰਹੇ ਮੁਕਾਬਲੇ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਹੈ। ਇਸ ਦੌਰਾਨ ਅੱਤਵਾਦੀ ਆਪਣੇ ਕੁਝ ਸਮਾਨ ਅਤੇ ਹਥਿਆਰ ਮੌਕੇ 'ਤੇ ਛੱਡ ਕੇ ਭੱਜ ਗਏ। ਬਰਾਮਦ ਹੋਏ ਸਮਾਨ 'ਚ ਫੋਰਸ ਨੂੰ ਇਕ ਅਜਿਹੀ ਪੌੜੀ ਮਿਲੀ ਹੈ, ਜਿਸ ਨੂੰ ਫੋਲਡ ਕੀਤਾ ਜਾ ਸਕਦਾ ਹੈ। ਇਸ ਪੌੜੀ ਦੀ ਵਰਤੋਂ ਅੱਤਵਾਦੀਆਂ ਵੱਲੋਂ ਪਹਾੜੀਆਂ 'ਤੇ ਤੇਜ਼ੀ ਨਾਲ ਚੜ੍ਹਨ ਲਈ ਕੀਤਾ ਜਾ ਸਕਦਾ ਹੈ।


ਫੌਜ ਵੱਲੋਂ ਜਾਰੀ ਕੀਤੇ ਗਏ ਇਕ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਨ੍ਹਾਂ ਪੌੜੀਆਂ ਨੂੰ ਜੇਕਰ ਪੂਰਾ ਫੋਲਡ ਕਰ ਦਿੱਤਾ ਜਾਵੇ ਤਾਂ ਇਸ ਨੂੰ ਇਕ ਬੈਗ 'ਚ ਭਰ ਕੇ ਲਜਾਇਆ ਜਾ ਸਕਦਾ ਹੈ। ਇੰਟਰਨੈੱਟ 'ਤੇ ਅਜਿਹੀਆਂ ਪੌੜੀਆਂ ਦੀ ਲੰਬਾਈ 15-20 ਫੁੱਟ ਤੱਕ ਮਿਲਦੀ ਹੈ। ਘੱਟ ਭਾਰ, ਮਜ਼ਬੂਤ, ਇਸ ਲੈ ਜਾਣ 'ਚ ਆਸਾਨ ਅਤੇ ਫੋਲਡੇਬਨ ਹੋਣ ਤੇ ਕਾਰਨ ਇਨ੍ਹਾਂ ਪੌੜੀਆਂ ਦੀ ਵਰਤੋ ਮੁਕਾਬਲੇ ਦੌਰਾਨ ਆਸਾਨੀ ਨਾਲ ਕੀਤੀ ਜਾ ਸਕਦਾ ਹੈ।
ਦੱਸਣਾ ਚਾਹੁੰਦੇ ਹਾਂ ਕਿ ਵੀਰਵਾਰ ਨੂੰ ਅੱਤਵਾਦੀਆਂ ਵੱਲੋਂ ਮੁਕਾਬਲੇ ਦੀ ਕੋਸ਼ਿਸ਼ ਦੌਰਾਨ ਸੁਰੱਖਿਆ ਫੋਰਸ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਗੋਲੀਬਾਰੀ ਸ਼ੁਰੂ ਹੋਣ ਤੋਂ ਬਾਅਦ ਅੱਤਵਾਦੀ ਤਾਂ ਭੱਜ ਗਏ ਪਰ ਉਨ੍ਹਾਂ ਦਾ ਸਮਾਨ ਪਿੱਛੇ ਰਹਿ ਗਿਆ। ਇਸ ਪੌੜੀ ਦਾ ਪ੍ਰਯੋਗ ਅੱਤਵਾਦੀ ਛੋਟੇ ਨਾਲੇ ਪਾਰ ਕਰਨ, ਦੀਵਾਰ ਟੱਪਣ ਅਤੇ ਛੋਟੀ ਪਹਾੜੀਆਂ 'ਤੇ ਤੇਜੀ ਨਾਲ ਚੜਨ ਦੇ ਕਾਰਨ ਕਰ ਸਕਦੇ ਹਨ ਅਤੇ ਘੱਟ ਸਮੇਂ 'ਚ ਹਮਲਾ ਕਰਕੇ ਭੱਜ ਵੀ ਸਕਦੇ ਸਨ।