ਜੰਮੂ-ਕਸ਼ਮੀਰ ''ਚ ਸੀਤ ਲਹਿਰ ਦਾ ਕਹਿਰ, ਬਰਫਬਾਰੀ ਦੀ ਸੰਭਾਵਨਾ

01/05/2020 11:01:01 PM

ਜੰਮੂ/ਸ਼੍ਰੀਨਗਰ, (ਭਾਸ਼ਾ)— ਜੰਮੂ-ਕਸ਼ਮੀਰ 'ਚ ਸੀਤ ਲਹਿਰ ਦਾ ਕਹਿਰ ਜਾਰੀ ਹੈ, ਜਿਸ ਕਾਰਣ ਆਮ ਜਨ ਜੀਵਨ ਪ੍ਰÎਭਾਵਿਤ ਹੋਇਆ ਹੈ। ਉਥੇ ਹੀ ਜੰਮੂ ਜ਼ੋਨ 'ਚ ਵੀ ਐਤਵਾਰ ਨੂੰ ਪੂਰਾ ਦਿਨ ਬੱਦਲ ਛਾਏ ਰਹੇ, ਜਿਸ ਕਾਰਣ ਉਕਤ ਇਲਾਕਿਆਂ 'ਚ ਵੀ ਸੀਤ ਲਹਿਰ ਦਾ ਕਹਿਰ ਜਾਰੀ ਰਿਹਾ ਜਿਸ ਕਾਰਣ ਜੰਮੂ ਵਾਸੀਆਂ ਨੂੰ ਠੰਡ ਕਾਰਣ ਕੰਬਦੇ ਹੋਏ ਦੇਖਿਆ ਗਿਆ।
ਅਗਲੇ 2 ਦਿਨਾਂ 'ਚ ਬਰਫਬਾਰੀ ਦੀ ਸੰਭਾਵਨਾ ਹੈ। ਰਾਮਬਨ ਜ਼ਿਲੇ 'ਚ ਢਿੱਗਾਂ ਡਿਗਣ ਕਾਰਣ 4 ਦਿਨਾਂ ਤੋਂ ਬੰਦ ਰਹੇ 270 ਕਿਲੋਮੀਟਰ ਲੰਬੇ ਜੰਮੂ-ਸ਼੍ਰੀਨਗਰ ਕੌਮੀ ਰਾਜ ਮਾਰਗ ਨੂੰ ਐਤਵਾਰ ਇਕਤਰਫਾ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ। ਟ੍ਰੈਫਿਕ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਢਿੱਗਾਂ ਡਿੱਗਣ ਤੋਂ ਬਾਅਦ ਡਿਗਡੋਲ ਅਤੇ ਚੰਦਰਕੋਟ ਵਿਚ ਰਾਜ ਮਾਰਗ 'ਤੇ ਜਮ੍ਹਾ ਹੋਏ ਮਲਬੇ ਤੇ ਪੱਥਰਾਂ ਨੂੰ ਹਟਾਉਣ ਤੋਂ ਬਾਅਦ ਸ਼੍ਰੀਨਗਰ ਤੋਂ ਜੰਮੂ ਵੱਲ ਵਾਹਨਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ 'ਚ ਅਗਲੇ 48 ਘੰਟਿਆਂ 'ਚ ਹਲਕੀ ਤੋਂ ਦਰਮਿਆਨੀ ਬਰਫਬਾਰੀ ਦੀ ਸੰਭਾਵਨਾ ਹੈ। ਅਸਮਾਨ 'ਚ ਬੱਦਲ ਛਾਏ ਹੋਏ ਹਨ, ਜਿਸ ਕਾਰਣ ਰਾਤ ਦੇ ਤਾਪਮਾਨ 'ਚ ਵਾਧਾ ਹੋਇਆ ਹੈ।

KamalJeet Singh

This news is Content Editor KamalJeet Singh