ਦਿੱਲੀ ਵਾਸੀਆਂ ਲਈ ਆਫਤ ਬਣੀ ਠੰਡ , 23 ਲੋਕਾਂ ਦੀ ਮੌਤ

01/16/2019 11:16:24 AM

ਨਵੀਂ ਦਿੱਲੀ-ਦਿੱਲੀ 'ਚ ਠੰਡ ਦਾ ਕਹਿਰ ਜਾਰੀ ਹੈ। ਡਿੱਗਦੇ ਪਾਣੀ ਨੇ ਆਮ ਲੋਕਾਂ ਦੀ ਹਾਲਤ ਖਰਾਬ ਕਰ ਦਿੱਤੀ ਹੈ। ਸਥਿਤੀ ਇੰਨੀ ਖਰਾਬ ਹੋ ਗਈ ਹੈ ਕਿ ਠੰਡ ਦੇ ਕਾਰਨ ਰਾਜਧਾਨੀ 'ਚ ਪਿਛਲੇ 14 ਦਿਨਾਂ 'ਚ 96 ਬੇਘਰ ਲੋਕਾਂ ਦੀ ਜਾਨਾਂ ਜਾ ਚੁੱਕੀਆਂ ਹਨ। ਮੌਤ ਦੇ ਇਸ ਖਤਰਨਾਕ ਅੰਕੜਿਆਂ ਤੋਂ ਠੰਡ ਦੇ ਕਹਿਰ ਦਾ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਠੰਡ ਤੋਂ ਮੌਤ ਦਾ ਇਹ ਅੰਕੜਾ ਸੀ. ਐੱਚ. ਡੀ. (ਸੈਂਟਰ ਫਾਰ ਹਿਸਟਲ ਡਿਵੈਲਪਮੈਂਟ) ਨਾਂ ਦੀ ਇਕ ਏਜੰਸੀ ਨੇ ਕੀਤਾ ਹੈ। ਇਨ੍ਹਾਂ ਲੋਕਾਂ 'ਚ ਸਭ ਤੋਂ ਜ਼ਿਆਦਾ ਮੌਤ ਉੱਤਰੀ ਦਿੱਲੀ 'ਚ ਹੋਈ ਹੈ। ਬੁੱਧਵਾਰ ਨੂੰ ਪਾਰਾ 7 ਡਿਗਰੀ ਤੱਕ ਹੇਠਾ ਆ ਗਿਆ ਹੈ। ਰਿਪੋਰਟ ਮੁਤਾਬਕ ਦਸੰਬਰ 2018 ਤੋਂ ਜਨਵਰੀ 2019 ਤੱਕ ਠੰਡ ਤੋਂ ਕੁੱਲ 331 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ 'ਚ ਸਿਰਫ 235 ਲੋਕ ਅਜਿਹੇ ਹਨ, ਜਿਨ੍ਹਾਂ ਦੀ ਦਸੰਬਰ ਮਹੀਨੇ 'ਚ ਮੌਤ ਹੋਈ ਸੀ ਅਤੇ ਜਨਵਰੀ 'ਚ 96 ਲੋਕਾਂ ਦੀ ਮੌਤ ਹੋਈ ਹੈ। ਮਰਨ ਵਾਲੇ ਲੋਕ ਬੇਘਰ ਸਨ, ਜੋ ਰੋਜੀ ਰੋਟੀ ਦੇ ਲਈ ਦਿੱਲੀ ਆਏ ਹੋਏ ਸੀ ਅਤੇ ਮਜ਼ਦੂਰੀ ਕਰ ਕੇ ਗੁਜ਼ਾਰਾ ਕਰ ਰਹੇ ਸਨ।

ਸੈਂਟਰ ਫਾਰ ਹਿਸਟਲ ਡਿਵੈਲਪਮੈਂਟ ਨੇ ਦੱਸਿਆ ਹੈ ਕਿ ਕੋਤਵਾਲੀ, ਸਿਵਲ ਲਾਈਨ, ਸਰਾਂ ਰੋਹਿਲਾ ਜਿਸ ਨੂੰ ਲੈ ਕੇ ਸਰਕਾਰ ਸਭ ਤੋਂ ਜ਼ਿਆਦਾ ਰੈਣਬਸੇਰੇ ਹੋਣ ਦਾ ਦਾਅਵਾ ਕਰਦੀ ਹੈ, ਉੱਥੇ 14 ਤੋਂ 23 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਜਧਾਨੀ 'ਚ ਉੱਤਰ ਤੋਂ ਆ ਰਹੀ ਬਰਫੀਲੀ ਹਵਾਵਾਂ ਦੇ ਚੱਲਦਿਆਂ ਤਾਪਮਾਨ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਤੋਂ ਇਲਾਵਾ ਕੋਹਰੇ ਨੇ ਵੀ ਲੋਕਾਂ ਦਾ ਜਿਉਣਾ ਮੁਸ਼ਕਿਲ ਕੀਤਾ ਹੋਇਆ ਹੈ। ਕੋਹਰੇ ਕਾਰਨ ਇੰਨਾ ਗੰਭੀਰ ਹੈ ਕਿ ਰਾਜਧਾਨੀ ਪਹੁੰਚਣ ਵਾਲੀਆਂ 11 ਟ੍ਰੇਨਾਂ ਦੇਰੀ ਨਾਲ ਚਲ ਰਹੀਆਂ ਹਨ।

Iqbalkaur

This news is Content Editor Iqbalkaur