ਦਿੱਲੀ ''ਚ ਠੰਡ ਨੇ ਤੋੜਿਆ 10 ਸਾਲ ਦਾ ਰਿਕਾਰਡ, ਅੱਜ 3 ਡਿਗਰੀ ਤੱਕ ਡਿੱਗ ਸਕਦਾ ਹੈ ਪਾਰਾ

12/18/2020 3:21:14 AM

ਨਵੀਂ ਦਿੱਲੀ - ਹਰ ਗੁਜਰਦੇ ਦਿਨ ਦੇ ਨਾਲ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਰਦੀ ਦੇ ਸਾਰੇ ਰਿਕਾਰਡ ਟੁੱਟ ਰਹੇ ਹਨ। ਇੱਥੇ ਪਿਛਲੇ 10 ਸਾਲਾਂ ਵਿੱਚ ਸਭ ਤੋਂ ਭਿਆਨਕ ਸਰਦੀ ਪੈ ਰਹੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਰਾਤ ਜਾਂ ਸਵੇਰੇ ਹੀ ਨਹੀਂ, ਸਗੋਂ ਦਿਨ ਦਾ ਤਾਪਮਾਨ ਵੀ ਡਿੱਗ ਰਿਹਾ ਹੈ। ਮੌਸਮ ਵਿਭਾਗ ਨੇ ਮੰਨਿਆ ਹੈ ਕਿ ਦਿੱਲੀ ਇਸ ਸਮੇਂ ਸ਼ੀਤਲਹਿਰ ਦੀ ਚਪੇਟ ਵਿੱਚ ਹੈ। ਉਥੇ ਹੀ, ਅਜਿਹਾ ਅਨੁਮਾਨ ਹੈ ਕਿ ਮਹੀਨੇ ਦੇ ਅੰਤ ਤੱਕ ਦਿੱਲੀ ਨੂੰ ਦੋ ਡਿਗਰੀ ਦਾ ਟਾਰਚਰ ਵੀ ਝੱਲਣਾ ਪੈ ਸਕਦਾ ਹੈ।
ਡੇਢ ਸਾਲਾ ਬੱਚੇ ਨੇ ਨਿਗਲੀਆਂ ਚੁੰਬਕ ਦੀਆਂ 65 ਗੋਲੀਆਂ, 5 ਘੰਟੇ ਚੱਲੀ ਸਰਜਰੀ

ਦਿੱਲੀ-ਐੱਨ.ਸੀ.ਆਰ. ਵਿੱਚ ਵੀਰਵਾਰ ਨੂੰ ਦਰਜ ਹੇਠਲਾ ਤਾਪਮਾਨ 3.5 ਡਿਗਰੀ ਸੀ। ਦਿੱਲੀ ਵਿੱਚ ਇਹ ਇਸ ਮੌਸਮ ਦਾ ਸਭ ਤੋਂ ਘੱਟ ਤਾਪਮਾਨ ਸੀ। ਉਥੇ ਹੀ ਇਸਨੇ 10 ਸਾਲ ਦਾ ਰਿਕਾਰਡ ਵੀ ਤੋੜ ਦਿੱਤਾ। ਇਸ ਤੋਂ ਪਹਿਲਾਂ 2011 ਵਿੱਚ 16 ਦਸੰਬਰ ਨੂੰ ਹੇਠਲਾ ਤਾਪਮਾਨ 5 ਡਿਗਰੀ ਸੀ। ਉਥੇ ਹੀ ਮੌਸਮ ਵਿਭਾਗ ਦੀ ਚਿਤਾਵਨੀ ਹੈ ਕਿ ਦਿੱਲੀ 'ਤੇ ਠੰਡ ਦਾ ਟਾਰਚਰ ਤਾਂ ਅਜੇ ਤਾਂ ਸਿਰਫ ਸ਼ੁਰੂ ਹੀ ਹੋਇਆ ਹੈ। ਉਸ ਦੇ ਮੁਤਾਬਕ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਦਿਨ ਵਿੱਚ ਵੀ ਜ਼ਬਰਦਸਤ ਠੰਡ ਹੋਵੇਗੀ ਅਤੇ ਸ਼ੀਤਲਹਿਰ ਚੱਲੇਗੀ। ਮੌਸਮ ਵਿਭਾਗ ਦੀ ਭਵਿੱਖਬਾਣੀ ਦੀ ਮੰਨੀਏ ਤਾਂ ਸ਼ੁੱਕਰਵਾਰ ਨੂੰ ਪਾਰਾ 3 ਡਿਗਰੀ ਤੱਕ ਪਹੁੰਚ ਸਕਦਾ ਹੈ। ਜੇਕਰ ਅਜਿਹਾ ਹੋਇਆ ਤਾਂ ਇਹ ਦਸੰਬਰ  ਦੇ ਤੀਸਰੇ ਹਫਤੇ ਦਾ ਰਿਕਾਰਡ ਹੋਵੇਗਾ।
ਦਿੱਲੀ 'ਚ 4.2 ਦੀ ਤੀਬਰਤਾ ਨਾਲ ਲੱਗੇ ਭੂਚਾਲ ਦੇ ਝਟਕੇ

ਵੀਰਵਾਰ ਨੂੰ ਦਿਨ ਦੇ ਤਾਪਮਾਨ ਵਿੱਚ ਵੀ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਦਿਨ ਦਾ ਵੱਧ ਤੋਂ ਵੱਧ ਤਾਪਮਾਨ ਵੀ 15.6 ਡਿਗਰੀ ਤੱਕ ਡਿੱਗ ਗਿਆ। ਮੌਸਮ ਵਿਭਾਗ ਦੀ ਰਿਪੋਰਟ ਦੀਆਂ ਮੰਨੀਏ ਤਾਂ ਵੀਰਵਾਰ ਨੂੰ ਹਵਾ 18 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਸੀ। ਉੱਤਰ ਪੱਛਮ ਤੋਂ ਆਉਣ ਵਾਲੀਆਂ ਇਹ ਪੱਛਮੀ ਹਵਾਵਾਂ ਠੰਡ ਨੂੰ ਹੋਰ ਜ਼ਿਆਦਾ ਵਧਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਓਰੈਂਜ ਅਲਰਟ ਜਾਰੀ ਕੀਤਾ ਹੈ, ਜਦੋਂ ਕਿ ਸ਼ਨੀਵਾਰ ਨੂੰ ਯੈਲੋ ਅਲਰਟ ਜਾਰੀ ਰਹੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।

Inder Prajapati

This news is Content Editor Inder Prajapati