ਚੋਣ ਜ਼ਾਬਤਾ : ਦਿੱਲੀ ''ਚ ਚੋਣਾਂ ਤੋਂ ਪਹਿਲਾਂ ਹਟਾਏ ਗਏ 4 ਲੱਖ ਪੋਸਟਰ ਤੇ ਬੈਨਰ

01/14/2020 3:57:17 PM

ਨਵੀਂ ਦਿੱਲੀ (ਭਾਸ਼ਾ)— ਰਾਸ਼ਟਰੀ ਰਾਜਧਾਨੀ ਦਿੱਲੀ 'ਚ 6 ਜਨਵਰੀ ਤੋਂ ਪ੍ਰਭਾਵ 'ਚ ਆਈ ਚੋਣ ਜ਼ਾਬਤਾ ਮੁਤਾਬਕ ਨਿਗਮ ਅਧਿਕਾਰੀਆਂ ਨੇ ਜਨਤਕ ਥਾਵਾਂ ਤੋਂ 4 ਲੱਖ ਤੋਂ ਵਧੇਰੇ ਪੋਸਟਰ, ਬੈਨਰ ਅਤੇ ਹੋਰਡਿੰਗ ਹਟਾ ਦਿੱਤੇ ਹਨ। ਦਿੱਲੀ ਵਿਧਾਨ ਸਭਾ ਚੋਣਾਂ 8 ਫਰਵਰੀ 2020 ਨੂੰ ਹੋਣੀਆਂ ਹਨ ਅਤੇ ਵੋਟਾਂ ਦੀ ਗਿਣਤੀ 11 ਫਰਵਰੀ ਨੂੰ ਹੋਵੇਗੀ। ਦਿੱਲੀ ਮੁੱਖ ਚੋਣ ਅਧਿਕਾਰੀ ਦਫਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ 13 ਜਨਵਰੀ ਤਕ ਦਿੱਲੀ 'ਚ ਕੁੱਲ 4,02,426 ਹੋਰਡਿੰਗ, ਬੈਨਰ ਅਤੇ ਪੋਸਟਰ ਹਟਾਏ ਗਏ ਹਨ, ਜਿਨ੍ਹਾਂ 'ਚੋਂ 1,387 ਅਜਿਹੇ ਖੇਤਰਾਂ ਵਿਚ ਹਟਾਏ ਗਏ ਜੋ ਨਵੀਂ ਦਿੱਲੀ ਨਗਰਪਾਲਿਕਾ ਪਰੀਸ਼ਦ ਤਹਿਤ ਆਉਂਦੇ ਹਨ। 2,284 ਪੋਸਟਰ ਦਿੱਲੀ ਛਾਉਣੀ ਬੋਰਡ ਦੇ ਇਲਾਕਿਆਂ ਤੋਂ ਹਟਾਏ ਗਏ। 

ਇਸ ਤਰ੍ਹਾਂ ਹੀ 2,03,999 ਪੋਸਟਰ ਉੱਤਰੀ ਦਿੱਲੀ ਨਗਰ ਨਿਗਮ ਦੇ ਅਧੀਨ ਖੇਤਰਾਂ ਤੋਂ, 1,61,619 ਦੱਖਣੀ ਦਿੱਲੀ ਨਗਰ ਨਿਗਮ ਅਧੀਨ ਇਲਾਕਿਆਂ ਤੋਂ, 33,137 ਪੂਰਬੀ ਦਿੱਲੀ ਨਗਰ ਨਿਗਮ ਦੇ ਅਧੀਨ ਖੇਤਰਾਂ ਤੋਂ ਹਟਾਏ ਗਏ ਹਨ। ਅਧਿਕਾਰੀਆਂ ਮੁਤਾਬਕ ਚੋਣ ਜ਼ਾਬਤਾ ਦੇ ਉਲੰਘਣ ਦੇ ਸਿਲਸਿਲੇ ਵਿਚ 13 ਜਨਵਰੀ ਤਕ ਦਰਜ ਕੁੱਲ 45 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚੋਂ 20 ਹੋਰ ਜਾਂ ਗੈਰ-ਰਾਜਨੀਤਕ ਸ਼੍ਰੇਣੀ ਦੇ ਹਨ।

Tanu

This news is Content Editor Tanu