ਨਿਰਭਿਆ ਦੇ ਪਰਿਵਾਰਕ ਮੈਂਬਰਾਂ ਨੂੰ CMO ਨੇ ਕਿਹਾ-ਉਸ ਨੂੰ ਪੜ੍ਹਣ ਲਈ ਦਿੱਲੀ ਕਿਉਂ ਭੇਜਿਆ?

02/12/2020 8:45:59 PM

ਨਵੀਂ ਦਿੱਲੀ — ਇਕ ਸਰਕਾਰੀ ਕਰਮਚਾਰੀ ਵੱਲੋਂ ਨਿਰਭਿਆ ਦੇ ਪਰਿਵਾਰ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ 2012 ਦਿੱਲੀ ਗੈਂਗਰੇਪ ਦੀ ਪੀੜਤਾ ਦੇ ਪਰਿਵਾਰਕ ਮੈਂਬਰਕ ਅਤੇ ਪ੍ਰਾਇਮਰੀ ਸਿਹਤ ਸੇਵਾ ਕੇਂਦਰ ਦੇ ਮੁੱਖ ਸਿਹਤ ਅਧਿਕਾਰੀ (ਸੀ.ਐੱਮ.ਓ.) ਪ੍ਰੀਤਮ ਮਿਸ਼ਰਾ ਨੂੰ ਬਹਿਸ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਬਹਿਸ ਦੌਰਾਨ ਸੀ.ਐੱਮ.ਓ. ਕਹਿੰਦਾ ਹੈ ਕਿ ਜੇਕਰ ਉਹ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ, ਤਾਂ ਉਸ ਨੂੰ ਦਿੱਲੀ ਕਿਉਂ ਭੇਜਿਆ?

ਉੱਤਰ ਪ੍ਰਦੇਸ਼ ਦੇ ਬਲਿਆ 'ਚ ਦਿਹਾਤੀ ਹਸਪਤਾਲ 'ਚ ਡਾਕਟਰਾਂ ਅਤੇ ਬੁਨਿਆਦੀ ਸੁਵਿਦਾਵਾਂ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠੇ ਸੀ। ਇਸ ਦੌਰਾਨ ਸੀ.ਐੱਮ.ਓ. ਉਥੇ ਪਹੁੰਚੇ ਹਨ ਅਤੇ ਪਿੰਡ ਦੇ ਲੋਕਾਂ ਨੂੰ ਸਮਝਾਉਣ ਲਗਦੇ ਹਨ। ਇਸੇ ਦੌਰਾਨ ਉਹ ਕਹਿੰਦੇ ਹਨ ਕਿ ਇਥੇ ਪਿੰਡ 'ਚ ਕੋਈ ਹੈ ਡਾਕਟਰੀ ਪੜ੍ਹਣ ਵਾਲਾ? ਜੋਂ ਇਥੇ ਕੋਈ ਪੜ੍ਹਣ ਵਾਲਾ ਨਹੀਂ ਹੈ ਤਾਂ ਡਾਕਟਰਾਂ ਦੀ ਉਮੀਦ ਕਿਉਂ ਕਰ ਰਹੇ ਹਨ।
ਅੱਗੇ ਉਹ ਕਹਿੰਦੇ ਹਨ ਕਿ ਜਦੋਂ ਡਾਕਟਰ ਪੈਦਾ ਨਹੀਂ ਹੋਣਗੇ ਤਾਂ ਕਿਥੋਂ ਕੰਮ ਕਰਨਗੇ। ਡਾਕਟਰ ਦਾ ਕੰਮ ਹਸਪਤਾਲ ਬਣਾਉਣਾ ਨਹੀਂ ਹੈ। ਪੂਰੇ ਪਿੰਡ 'ਚ ਇਕ ਵੀ ਡਾਕਟਰ ਤਾਂ ਹੈ ਨਹੀਂ, ਕਰ ਰਹੇ ਹਨ ਵੱਡੀਆਂ-ਵੱਡੀਆਂ ਗੱਲਾਂ। ਉਹ ਨਿਰਭਿਆ ਦੇ ਪਰਿਵਾਰਕ ਮੈਂਬਰਾਂ ਨੂੰ ਕਹਿੰਦੇ ਹਨ ਕਿ ਸਿਰਫ ਹਸਪਤਾਲ ਹੀ ਨਹੀਂ, ਡਾਕਟਰ ਵੀ ਬਣਾਓ।
ਇਸ 'ਤੇ ਨਿਰਭਿਆ ਦੇ ਪਰਿਵਾਰਕ ਮੈਂਬਰ ਕਹਿੰਦੇ ਹਨ ਕਿ ਸਾਡੇ ਡਾਕਟਰ ਨੂੰ ਤਾਂ ਤੁਸੀਂ ਲੈ ਲਿਆ, ਜ਼ਿੰਦਗੀ ਲੈ ਲਈ। ਨਿਰਭਿਆ ਦਾ ਨਾਮ ਨਹੀਂ ਸੁਣਿਆ ਹੈ। ਇਸ 'ਤੇ ਸੀ.ਐੱਮ.ਓ. ਕਹਿੰਦੇ ਹਨ ਕਿ ਦਿੱਲੀ ਕਿਉਂ ਭੇਜ ਦਿੱਤਾ ਸੀ? ਇਥੇ ਹੀ ਕਿਉਂ ਨਹੀਂ ਰੱਖ ਲਿਆ। ਪਿੰਡ 'ਚ ਡਾਕਟਰੀ ਸੁਵਿਧਾਵਾਂ ਦੀ ਕਮੀ ਨੂੰ ਲੈ ਕੇ 2 ਦਿਨ ਤੋਂ ਧਰਨੇ 'ਤੇ ਬੈਠੇ ਸੀ। ਸੀ.ਐੱਮ. ਦੀ ਗੱਲ ਸੁਣ ਨਿਰਭਿਆ ਦੀ ਮਾਂ ਨੇ ਗੁੱਸਾ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਸੀ.ਐੱਮ.ਓ. ਨੂੰ ਹਟਾਉਣ ਦੀ ਗੱਲ ਕਹੀ ਹੈ। ਨਿਰਭਿਆ ਦੇ ਦਿਹਾਂਤ ਤੋਂ ਬਾਅਦ ਅਖਿਲੇਸ਼ ਸਰਕਾਰ ਨੇ ਬਲਿਆ 'ਚ ਇਸ ਹਸਪਤਾਲ ਦੀ ਨਿਰਮਾਣ ਕਰਵਾਇਆ ਸੀ। ਹੁਣ ਇਸ ਹਸਪਤਾਲ 'ਚ ਡਾਕਟਰ ਨਹੀਂ ਹਨ। 204 ਅਹੁਦੇ ਹਨ ਪਰ ਡਾਕਟਰ ਸਿਰਫ 70 ਹਨ।

 


Inder Prajapati

Content Editor

Related News