ਕਿਸਾਨਾਂ ਲਈ ਕਲਿਆਣ ਮਿਸ਼ਨ ਦੀ ਸ਼ੁਰੂਆਤ, ਅੱਜ CM ਯੋਗੀ ਲਖਨਊ ''ਚ ਕਰਨਗੇ ਮੇਲੇ ਦਾ ਉਦਘਾਟਨ

01/05/2021 11:39:36 PM

ਲਖਨਊ - ਉੱਤਰ ਪ੍ਰਦੇਸ਼ ਸਰਕਾਰ ਨੇ ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ਲਈ ਕਿਸਾਨ ਕਲਿਆਣ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਇਸ ਮਿਸ਼ਨ ਦੇ ਤਹਿਤ ਰਾਜਧਾਨੀ ਲਖਨਊ ਦੇ ਬੰਥਰਾ ਵਿੱਚ ਕਿਸਾਨ ਮੇਲੇ ਦਾ ਪ੍ਰਬੰਧ ਹੋਵੇਗਾ। ਮੇਲੇ ਦਾ ਉਦਘਾਟਨ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਬੁੱਧਵਾਰ 11 ਵਜੇ ਕਰਨਗੇ। ਮੇਲੇ ਦੇ ਉਦਘਾਟਨ ਤੋਂ ਬਾਅਦ ਸੀ.ਐੱਮ. ਯੋਗੀ ਕਿਸਾਨਾਂ ਨੂੰ ਸੰਬੋਧਿਤ ਕਰਨਗੇ।
ਇਹ ਵੀ ਪੜ੍ਹੋ- ਭਾਰਤੀ ਹਵਾਈ ਫੌਜ ਦਾ ਲੜਾਈ ਜਹਾਜ਼ ਮਿਗ-21 ਕ੍ਰੈਸ਼

ਇਸ ਮੌਕੇ ਖੇਤੀਬਾੜੀ ਮੰਤਰੀ ਸੂਰਜ ਪ੍ਰਤਾਪ ਸ਼ਾਹੀ ਵੀ ਸੀ.ਐੱਮ. ਯੋਗੀ ਦੇ ਨਾਲ ਮੌਜੂਦ ਰਹਿਣਗੇ। ਇਸ ਪ੍ਰੋਗਰਾਮ ਵਿੱਚ 15 ਹਜ਼ਾਰ ਕਿਸਾਨ ਸ਼ਾਮਲ ਹੋਣਗੇ। ਨਾਲ ਹੀ ਮੇਲੇ ਵਿੱਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਵੀ ਲਗਾਈ ਜਾਵੇਗੀ। ਜਾਣਕਾਰੀ ਲਈ ਦੱਸ ਦਈਏ ਕਿ ਕਿਸਾਨ ਸਮਾਗਮ ਦੀ ਸ਼ੁਰੂਆਤ ਬਰੇਲੀ, ਅਯੁੱਧਿਆ ਅਤੇ ਲਖਨਊ ਦੇ ਮੋਹਨਲਾਲ ਗੰਜ ਵਿੱਚ ਹੋ ਚੁੱਕੀ ਹੈ। ਉਥੇ ਹੀ, ਹੋਰ ਮੰਤਰੀ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਹੋਣ ਵਾਲੇ ਕਿਸਾਨ ਸਮਾਗਮ ਵਿੱਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ- ਕੋਰੋਨਾ ਨਾਲ ਮੁਕਾਬਲੇ ਲਈ ਭਾਰਤ ਦੀ ਤਾਰੀਫ਼, ਪੀ.ਐੱਮ. ਮੋਦੀ ਨੂੰ ਟੈਗ ਕਰ ਇਹ ਬੋਲੇ WHO ਚੀਫ

ਉਥੇ ਹੀ, ਦੂਜੇ ਪਾਸੇ ਦੇਸ਼ਭਰ ਵਿੱਚ ਕਿਸਾਨ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ 40 ਦਿਨ ਤੋਂ ਜ਼ਿਆਦਾ ਹੋ ਗਏ ਹਨ, ਇਸ ਦੌਰਾਨ ਸਰਕਾਰ ਅਤੇ ਕਿਸਾਨਾਂ ਵਿਚਾਲੇ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ। 8 ਜਨਵਰੀ ਨੂੰ ਇੱਕ ਵਾਰ ਫਿਰ ਕਿਸਾਨ ਅਤੇ ਕੇਂਦਰ ਸਰਕਾਰ ਗੱਲਬਾਤ ਕਰਨਗੇ।
ਇਹ ਵੀ ਪੜ੍ਹੋ- ਵੈਕਸੀਨ 'ਤੇ ਵਿਵਾਦ ਠੀਕ ਨਹੀਂ, ਵਿਗਿਆਨੀਆਂ-ਖੋਜਕਰਤਾਵਾਂ 'ਤੇ ਭਰੋਸਾ ਕਰੋ: ਡਾਇਰੈਕਟਰ ਗੁਲੇਰੀਆ

ਕੜਾਕੇ ਦੀ ਠੰਡ ਵਿੱਚ ਕਿਸਾਨ ਦਿੱਲੀ ਦੇ ਬਾਰਡਰ 'ਤੇ ਡਟੇ ਹੋਏ ਹਨ। ਠੰਡ ਦਾ ਮੁਕਾਬਲਾ ਤਾਂ ਕਿਸਾਨ ਕਰ ਹੀ ਰਹੇ ਹਨ ਪਰ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਹਾਲ ਹੀ ਵਿੱਚ ਟਿਕਰੀ ਅਤੇ ਕੁੰਡਲੀ ਬਾਰਡਰ 'ਤੇ 24 ਘੰਟੇ ਦੇ ਅੰਦਰ ਪ੍ਰਦਰਸ਼ਨ ਕਰ ਰਹੇ ਦੋ ਕਿਸਾਨਾਂ ਦੀ ਮੌਤ ਹੋ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।


Inder Prajapati

Content Editor

Related News