ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਬੈਲੇਟ ਹੈ ਬੁਲੇਟ ਨਹੀਂ : CM ਯੋਗੀ

02/01/2020 8:54:09 PM

ਨਵੀਂ ਦਿੱਲੀ — ਦਿੱਲੀ 'ਚ 8 ਫਰਵਰੀ ਨੂੰ ਹੋਣ ਵਾਲੀ ਵਿਧਾਨ ਸਭਾ ਚੋਣ ਦੀ ਪ੍ਰਚਾਰ ਮੁਹਿੰਮ ਜ਼ੋਰਾਂ 'ਤੇ ਹੈ। ਭਾਰਤੀ ਜਨਤਾ ਪਾਰਟੀ ਦੇ ਕਈ ਨੇਤਾ ਇਸ ਪ੍ਰਚਾਰ ਮੁਹਿੰਮ 'ਚ ਉਤਰੇ ਹੋਏ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਬੀਜੇਪੀ ਦੇ ਸਟਾਰ ਪ੍ਰਚਾਰਕ ਯੋਗੀ ਆਦਿਤਿਆਨਾਥ ਨੇ ਅੱਜ ਰੋਹਿਣੀ ਅਤੇ ਨਰੇਲਾ 'ਚ ਚੋਣ ਜਨਸਭਾਵਾਂ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ 'ਤੇ ਜੰਮ ਕੇ ਨਿਸ਼ਨਾ ਵਿੰਨ੍ਹਿਆ ਅਤੇ ਬੀਜੇਪੀ ਦੇ ਪੱਖ 'ਚ ਵੋਟ ਕਰਨ ਦੀ ਅਪੀਲ ਕੀਤੀ।
ਦਿੱਲੀ ਦੇ ਨਰੇਲਾ 'ਚ ਚੋਣ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਯੋਗੀ ਆਦਿਤਿਆਨਾਥ ਨੇ ਕਿਹਾ, 'ਇਹ ਚੋਣ ਹੈ ਭਰਾਵੋਂ, ਇਸ ਚੋਣ ਦੌਰਾਨ ਆਪਣੇ ਇਕ-ਇਕ ਵੋਟ ਦੀ ਕੀਮਤ ਨੂੰ ਸਮਝੋ। ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਬੈਲੇਟ ਹੈ ਬੁਲੇਟ ਨਹੀਂ ਅਤੇ ਇਸ ਬੈਲੇਟ ਦੀ ਤਾਕਤ ਨੂੰ ਸਮਝੋ। ਤੁਹਾਡੇ ਸਾਰਿਆਂ ਨਾਲ ਬੈਲੇਟ ਦੀ ਭਾਸ਼ਾ ਲਈ ਅਪੀਲ ਕਰਨ ਮੈਂ ਆਇਆ ਹਾਂ।'
ਦਿੱਲੀ ਦੇ ਰੋਹਿਣੀ 'ਚ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਕਿਹਾ, ਕੇਜਰੀਵਾਲ ਜੀ ਦਿੱਲੀ ਦੇ ਲੋਕਾਂ ਨੂੰ ਪੀਣ ਦਾ ਸਾਫ ਪਾਣੀ ਨਹੀਂ ਦੇ ਸਕਦੇ। ਇਸ ਸਰਵੇਖਣ 'ਚ ਕਿਹਾ ਗਿਆ ਹੈ ਕਿ ਦਿੱਲੀ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਪੀਣ ਵਾਲੇ ਦੀ ਵਰਤੋਂ ਕਰਦੀ ਹੈ। ਪਰ ਕੇਜਰੀਵਾਲ ਸਰਕਾਰ ਸ਼ਾਹੀਨ ਬਾਗ ਅਤੇ ਹੋਰ ਸਥਾਨਾਂ 'ਤੇ ਵਿਰੋਧ 'ਚ ਬੈਠੇ ਲੋਕਾਂ ਨੂੰ ਬਿਰਆਨੀ ਪ੍ਰਦਾਨ ਕਰਦੀ ਹੈ।

Inder Prajapati

This news is Content Editor Inder Prajapati