CM ਯੋਗੀ ਨੇ ਮੌਨ ਰੱਖ ਕੇ ਪਿਤਾ ਨੂੰ ਦਿੱਤੀ ਸ਼ਰਧਾਂਜਲੀ, ਫਿਰ ਕੀਤੀ ਕੋਰੋਨਾ ''ਤੇ ਮੀਟਿੰਗ

04/21/2020 6:04:10 PM

ਲਖਨਊ-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਪਿਤਾ ਆਨੰਦ ਬਿਸ਼ਟ ਦਾ ਦਿਹਾਂਤ ਹੋਣ ਕਾਰਨ ਜਿੱਥੇ ਸੂਬੇ 'ਚ ਸੋਕ ਦੀ ਲਹਿਰ ਹੈ, ਉੱਥੇ ਉਨ੍ਹਾਂ ਨੇ ਅੱਜ ਭਾਵ ਮੰਗਲਵਾਰ ਨੂੰ ਕੋਰੋਨਾ ਸੰਕਟ ਦੇ ਚੱਲਦਿਆਂ ਕੋਰ ਟੀਮ (ਟੀਮ-11) ਨਾਲ ਮੀਟਿੰਗ ਕੀਤੀ। ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਦੇ ਨਾਲ-ਨਾਲ ਸਾਰੇ ਸੀਨੀਅਰ ਅਧਿਕਾਰੀਆਂ ਨੇ ਮਰਹੂਮ ਆਨੰਦ ਬਿਸ਼ਟਾ ਦੀ ਆਤਮਾ ਦੀ ਸ਼ਾਂਤੀ ਲਈ 2 ਮਿੰਟ ਦਾ ਮੌਨ ਰੱਖਿਆ। 

ਇਸ ਤੋਂ ਬਾਅਦ ਮੀਟਿੰਗ ‘ਚ ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕੋਟਾ ਤੋਂ ਉੱਤਰ ਪ੍ਰਦੇਸ਼ ਵਾਪਸ ਆਏ ਸਾਰੇ ਬੱਚਿਆਂ ਦਾ ਘਰ ਕੁਆਰੰਟੀਨ ਕਰਵਾਉਣ। ਮੀਟਿੰਗ ‘ਚ ਕਿਹਾ ਗਿਆ ਕਿ ਜਿਨ੍ਹਾਂ ਮੰਡਲਾਂ ‘ਚ ਸਰਕਾਰੀ ਮੈਡੀਕਲ ਕਾਲਜ ਨਹੀਂ ਹਨ ਉੱਥੇ ਦੇ ਹਸਪਤਾਲਾਂ ‘ਚ ਟੈਸਟਿੰਗ ਲੈਬ ਸਥਾਪਤ ਕੀਤੀ ਜਾਣੀ ਚਾਹੀਦੀ ਹੈ। ਸੀ.ਐਮ. ਯੋਗੀ ਨੇ ਵੀ ਅੱਜ ਆਪਣੀ ਕੋਰ ਟੀਮ (ਟੀਮ-11) ਦੇ ਕੰਮ ਦੀ ਰਿਪੋਰਟ ਲਈ। ਇਸ ਦੇ ਨਾਲ ਕੋਰੋਨਾ ਮੁਕਤ ਜ਼ਿਲ੍ਹਿਆਂ ‘ਚ ਹੋਰ ਤਿਆਰੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਅੱਜ ਤੋਂ ਰਾਜ ਦੇ 56 ਜ਼ਿਲ੍ਹਿਆਂ ‘ਚ ਸ਼ੁਰੂ ਕੀਤੇ ਗਏ ਕਾਰਜਾਂ ਅਤੇ ਦਫਤਰਾਂ ਦਾ ਸਮੀਖਿਆ ਕੀਤੀ ਅਤੇ ਇਸ ਦੇ ਨਾਲ ਹੀ ਤਬਲੀਗੀ ਜਮਾਤ ਦੇ ਲੋਕਾਂ ‘ਤੇ ਕੀਤੀ ਜਾ ਰਹੀ ਕਾਰਵਾਈ ਦੀ ਸਮੀਖਿਆ ਕੀਤੀ।

ਦੱਸਣਯੋਗ ਹੈ ਕਿ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਪਿਤਾ ਆਨੰਦ ਸਿੰਘ ਬਿਸ਼ਟ ਦਾ ਕੱਲ ਏਮਜ਼ ਦਿੱਲੀ 'ਚ ਦਿਹਾਂਤ ਹੋ ਗਿਆ। ਪਿਤਾ ਦੇ ਦਿਹਾਂਤ ਬਾਅਦ ਸੀ.ਐੱਮ. ਯੋਗੀ ਨੇ ਆਪਣੀ ਮਾਂ ਨੂੰ ਭਾਵੁਕ ਚਿੱਠੀ ਲਿਖੀ ਅਤੇ ਕੋਰੋਨਾ ਸੰਕਟ ਦੇ ਕਾਰਨ ਅੰਤਿਮ ਸੰਸਕਾਰ 'ਚ ਸ਼ਾਮਲ ਨਾ ਹੋਣ ਬਾਰੇ ਕਿਹਾ। ਇਹ ਵੀ ਦੱਸਿਆ ਜਾਂਦਾ ਹੈ ਕਿ ਸੀ.ਐਮ. ਯੋਗੀ ਆਦਿੱਤਿਆਨਾਥ ਦੇ ਪਿਤਾ ਨੂੰ ਜਿਗਰ ਤੇ ਗੁਰਦੇ ਦੀ ਸਮੱਸਿਆ ਸੀ। ਉਸ ਨੂੰ ਵੈਂਟੀਲੇਟਰ 'ਤੇ ਬਿਠਾਇਆ ਗਿਆ ਸੀ। ਐਤਵਾਰ ਨੂੰ ਉਨ੍ਹਾਂ ਦਾ ਡਾਇਲਸਿਸ ਵੀ ਕੀਤਾ ਗਿਆ ਸੀ। ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਘੱਟ ਕਰ ਦਿੱਤਾ ਸੀ ਜਿਸ ਕਰਕੇ ਉਨ੍ਹਾਂ ਦੀ ਹਾਲਤ ਨਾਜ਼ੁਕ ਸੀ।

Iqbalkaur

This news is Content Editor Iqbalkaur