CM ਯੋਗੀ ਦੀ ਪ੍ਰਵਾਸੀ ਮਜ਼ਦੂਰਾਂ ਨੂੰ ਅਪੀਲ, ਪੈਦਲ ਜਾਂ ਸਾਇਕਲ ਰਾਹੀਂ ਨਾ ਜਾਣ ਘਰ

05/08/2020 7:39:04 PM

ਲਖਨਊ-ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਮਜ਼ਦੂਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੁਦ ਦੀ ਸਿਹਤ ਅਤੇ ਸੁਰੱਖਿਆ ਦੇ ਮੱਦੇਨਜ਼ਰ ਕੋਈ ਵੀ ਪੈਦਲ ਜਾਂ ਸਾਇਕਲ ਰਾਹੀਂ ਆਪਣੇ ਘਰ ਲਈ ਰਵਾਨਾ ਨਾ ਹੋਣ। ਉਨ੍ਹਾਂ ਨੇ ਕਿਹਾ ਹੈ ਕਿ ਧੀਰਜ ਰੱਖਣ ਸਰਕਾਰ ਉਨ੍ਹਾਂ ਨੂੰ ਜਲਦੀ ਘਰ ਤੱਕ ਪਹੁੰਚਾਏਗੀ।

ਇਕ ਸਰਕਾਰੀ ਬੁਲਾਰੇ ਨੇ ਸ਼ੁੱਕਰਵਾਰ ਨੂੰ ਦੱਸਿਆ ਹੈ ਕਿ ਮੁੱਖ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਆਪਣੇ ਸੂਬੇ ਦੇ ਹਰ ਮਜ਼ਦੂਰ ਨੂੰ ਸੁਰੱਖਿਅਤ ਉਨ੍ਹਾਂ ਦੇ ਘਰ ਤੱਕ ਪਹੁੰਚਾਏਗੀ। ਇਹ ਪ੍ਰਕਿਰਿਆ 1 ਮਾਰਚ ਦੇ ਆਖੀਰਲੇ ਹਫਤੇ ਤੋਂ ਜਾਰੀ ਹੈ। ਜਰੂਰਤ ਮੁਤਾਬਕ ਅਸੀ ਇਸ ਦੇ ਲਈ ਬੱਸਾਂ ਅਤੇ ਟ੍ਰੇਨਾਂ ਦੀ ਮਦਦ ਲੈ ਰਹੇ ਹਾਂ। 

ਬੁਲਾਰੇ ਨੇ ਇਹ ਵੀ ਦੱਸਿਆ ਹੈ ਕਿ ਵੱਖ-ਵੱਖ ਸੂਬਿਆਂ (ਮਹਾਰਾਸ਼ਟਰ, ਗੁਜਰਾਤ, ਪੰਜਾਬ, ਕਰਨਾਟਕ, ਕੇਰਲ ਅਤੇ ਤੇਲੰਗਾਨਾ ਆਦਿ) ਦੇ ਮਜ਼ਦੂਰਾਂ ਨੂੰ ਲੈ ਕੇ ਚੱਲੀਆਂ 79 ਟ੍ਰੇਨਾਂ ਰਸਤੇ 'ਚ ਹਨ। ਸ਼ਨੀਵਾਰ ਨੂੰ ਇਹ ਆਪਣੇ ਆਪਣੇ ਘਰ ਤੱਕ ਪਹੁੰਚ ਜਾਣਗੇ। 56 ਟ੍ਰੇਨਾਂ ਰਾਹੀਂ ਹੁਣ ਤੱਕ ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਪੰਜਾਬ, ਆਂਧਰਾ ਪ੍ਰਦੇਸ਼ ਅਤੇ ਕੇਰਲ ਆਦਿ ਸੂਬਿਆਂ ਤੋਂ ਲਗਭਗ 70 ਹਜ਼ਾਰ ਮਜ਼ਦੂਰਾਂ ਦੀ ਵਾਪਸੀ ਹੋ ਚੁੱਕੀ ਹੈ। ਬੁਲਾਰੇ ਨੇ ਇਹ ਵੀ ਦੱਸਿਆ ਹੈ ਕਿ ਮਜ਼ਦੂਰਾਂ ਨੂੰ ਘਰ ਤੱਕ ਪਹੁੰਚਾਉਣ ਲਈ 10 ਹਜ਼ਾਰ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। 

ਮੁੱਖ ਮੰਤਰੀ ਨੇ ਦੱਸਿਆ ਹੈ ਕਿ ਆਉਣ ਵਾਲੇ ਹਰ ਪ੍ਰਵਾਸੀ ਦੇ ਸਿਹਤ ਦੀ ਜਾਂਚ ਉਸ ਜ਼ਿਲੇ ਦੇ ਵੱਖਰੇ ਵਾਰਡ 'ਤੇ ਜਰੂਰੀ ਰੂਪ 'ਚ ਹੋ ਰਹੀ ਹੈ। ਸਿਹਤਮੰਦ ਲੋਕਾਂ ਨੂੰ ਉਨ੍ਹਾਂ ਦੇ ਘਰ ਇਸ ਹਦਾਇਤ ਮੁਤਾਬਕ ਭੇਜਿਆ ਜਾ ਰਿਹਾ ਹੈ ਕਿ ਉਹ ਘਰ 'ਚ ਇਕਾਂਤਵਾਂਸ਼ 'ਚ ਰਹਿ ਕੇ ਨਿਯਮਾਂ ਦਾ ਪਾਲਣ ਕਰੇਗਾ। 


Iqbalkaur

Content Editor

Related News