ਦੋ ਮੰਤਰੀਆਂ ਨਾਲ ਦਿੱਲੀ ਪਹੁੰਚੇ CM ਯੇਦੀਯੁਰੱਪਾ,ਪਾਰਟੀ ਪ੍ਰਧਾਨ ਨਾਲ ਕਰਨਗੇ ਗੱਲਬਾਤ

09/22/2019 8:35:23 AM

ਨਵੀਂ ਦਿੱਲੀ—ਕਰਨਾਟਕ ਦੇ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਆਪਣੇ ਦੋ ਕੈਬਨਿਟ ਮੰਤਰੀਆਂ ਨਾਲ ਸ਼ਨੀਵਾਰ ਰਾਤ ਦਿੱਲੀ ਪਹੁੰਚੇ। ਉਨ੍ਹਾਂ ਨੇ ਦੱਸਿਆ ਹੈ ਕਿ ਐਤਵਾਰ ਸਵੇਰੇ 8.30 ਵਜੇ ਪਾਰਟੀ ਪ੍ਰਧਾਨ ਨਾਲ ਮੁਲਾਕਾਤ ਕਰ ਕੇ ਆਪਣੇ ਸੂਬੇ ਦੇ ਰਾਜਨੀਤਿਕ ਵਿਕਾਸ ਅਤੇ ਹੋਰ ਚੀਜਾਂ ਬਾਰੇ ਚਰਚਾ ਕਰਨਗੇ।

ਦੱਸਣਯੋਗ ਹੈ ਕਿ ਕਰਨਾਟਕ 'ਚ ਅਯੋਗ ਠਹਿਰਾਏ ਗਏ 17 ਵਿਧਾਇਕਾਂ ਦੀਆਂ ਪਟੀਸ਼ਨਾਂ 'ਤੇ ਸੁਪਰੀਮ ਕੋਰਟ 'ਚ ਹੁਣ ਵੀ ਸੁਣਵਾਈ ਚੱਲ ਰਹੀ ਹੈ। ਵਿਧਾਇਕਾਂ ਦੇ ਅਯੋਗ ਠਹਿਰਾਉਣ 'ਤੇ ਫਿਰ ਵਿਧਾਨ ਸਭਾ ਸਪੀਕਰ ਦੇ ਫੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਸੀ। ਵਿਧਾਨ ਸਭਾ ਦੇ ਉਸ ਸਮੇਂ ਦੇ ਸਪੀਕਰ ਕੇ. ਆਰ. ਰਮੇਸ਼ ਕੁਮਾਰ ਨੇ ਉਨ੍ਹਾਂ 17 ਵਿਧਾਇਕਾਂ ਨੂੰ ਅਯੋਗ ਐਲਾਨ ਕਰ ਦਿੱਤਾ ਸੀ, ਜਿਨ੍ਹਾਂ ਦੇ ਕਾਰਨ ਉਸ ਸਮੇਂ ਦੇ ਮੁੱਖ ਮੰਤਰੀ ਐੱਚ. ਡੀ. ਕੁਮਾਰਸੁਵਾਮੀ ਦੀ ਜੇ. ਡੀ. ਐੱਸ-ਕਾਂਗਰਸ ਗਠਜੋੜ ਸਰਕਾਰ ਡਿੱਗ ਗਈ ਸੀ। ਕੁਮਾਰਸਵਾਮੀ ਵਿਧਾਨ ਸਭਾ 'ਚ ਭਰੋਸਾ ਦੀ ਵੋਟ ਹਾਸਲ ਨਹੀ ਸਕੇ ਸੀ ਅਤੇ ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਦੌਰਾਨ ਬੀ. ਐੱਸ. ਯੇਦੀਯੁਰੱਪਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਬਣੀ ਸੀ।

Iqbalkaur

This news is Content Editor Iqbalkaur