PM ਮੋਦੀ ਨੂੰ ਮਿਲੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ, ਤੂਫਾਨ ਪ੍ਰਭਾਵਿਤਾਂ ਲਈ ਕੀਤੀ ਵਿਸ਼ੇਸ਼ ਪੈਕੇਜ ਦੀ ਮੰਗ

06/11/2019 1:11:15 PM

ਨਵੀਂ ਦਿੱਲੀ—ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅੱਜ ਭਾਵ ਮੰਗਲਵਾਰ ਨੂੰ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਨਵੀਨ ਪਟਨਾਇਕ ਨੇ ਲੋਕ ਸਭਾ ਚੋਣਾਂ 'ਚ ਮਿਲੀ ਇਤਿਹਾਸਿਕ ਜਿੱਤ 'ਤੇ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਹੁਣ ਹਾਲ ਹੀ 'ਚ ਓਡੀਸ਼ਾ 'ਚ ਆਏ ਤੂਫਾਨ ਕਾਰਨ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ। ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਬਾਤ 'ਚ ਪਟਨਾਇਕ ਨੇ ਕਿਹਾ ਕਿ ਓਡੀਸ਼ਾ 'ਚ ਚੱਕਰਵਰਤੀ ਤੂਫਾਨ ਤੋਂ ਲੋਕਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਲੋਕਾਂ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਸਰਕਾਰ ਨੂੰ ਵੱਡੀ ਰਕਮ ਦੀ ਜ਼ਰੂਰਤ ਹੈ।

PunjabKesari

ਦੱਸ ਦੇਈਏ ਕਿ ਹੁਣ ਹਾਲ ਹੀ ਓਡੀਸ਼ਾ 'ਚ ਫਾਨੀ ਤੂਫਾਨ ਤੋਂ ਕਾਫੀ ਨੁਕਸਾਨ ਹੋਇਆ। ਫਾਨੀ ਤੂਫਾਨ ਕਾਰਨ ਓਡੀਸ਼ਾ 'ਚ 9336 ਕਰੋੜ ਰੁਪਏ ਦਾ ਨੁਕਸਾਨ ਹੋਇਆ। ਚੱਕਰਵਰਤੀ ਤੂਫਾਨ 'ਚ ਹੋਏ ਨੁਕਸਾਨ ਦਾ ਇਹ ਅੰਕੜਾ ਸੂਬਾ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀ। ਸਪੈਸ਼ਲ ਰਿਲੀਫ ਕਮਿਸ਼ਨ (ਐੱਸ. ਆਰ. ਸੀ.) ਦੇ ਮੁਤਾਬਕ ਸੂਬੇ ਦੇ ਵੱਖ-ਵੱਖ ਵਿਭਾਗਾਂ ਦੁਆਰਾ ਉਪਲੱਬਧ ਕਰਵਾਏ ਗਏ ਅੰਕੜਿਆਂ ਦੇ ਅਨੁਸਾਰ ਚੱਕਰਵਾਤ ਦੌਰਾਨ ਕੁੱਲ 6643.63 ਕਰੋੜ ਰੁਪਏ ਦੀ ਜਨਤਕ ਸੰਪੱਤੀ ਦਾ ਨੁਕਸਾਨ ਹੋਇਆ ਹੈ।


Iqbalkaur

Content Editor

Related News