ਹਰਿਆਣਾ ''ਚ CM ਖੱਟੜ ਨੇ ਸ਼ੁਰੂ ਕੀਤੀ ''ਜਨ ਅਸ਼ੀਰਵਾਦ ਯਾਤਰਾ''

08/18/2019 1:34:52 PM

ਪੰਚਕੂਲਾ—ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅੱਜ ਆਪਣੀ 'ਜਨ ਅਸ਼ੀਰਵਾਰ ਯਾਤਰਾ' ਦਾ ਕਾਲਕਾ ਮੰਡੀ 'ਚ ਆਯੋਜਿਤ ਸਭਾ ਤੋਂ ਸ਼ੁਰੂਆਤ ਕੀਤੀ ਹੈ। ਇਸ ਮੌਕੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸੀ। ਯਾਤਰਾ ਲਈ ਰੈਲੀ 'ਚ ਪਹੁੰਚਣ ਤੋਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਾਲੀ ਮਾਤਾ ਮੰਦਰ 'ਚ ਪੂਜਾ ਕੀਤੀ ਅਤੇ ਪੰਚਕੂਲਾ 'ਚ ਸਥਿਤ ਗੁਰਦੁਆਰਾ ਸਾਹਿਬ 'ਚ ਮੱਥਾ ਟੇਕ ਕੇ ਅਰਦਾਸ ਕੀਤੀ। ਮੁੱਖ ਮੰਤਰੀ ਖੱਟੜ ਨੇ  ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਸੀ। 

ਬਾਰਿਸ਼ ਦੇ ਬਾਵਜੂਦ ਵੀ ਰੈਲੀ 'ਚ ਸਵੇਰ ਤੋਂ ਹੀ ਲੋਕਾਂ ਦਾ ਭਾਰੀ ਇੱਕਠ ਦੇਖਣ ਨੂੰ ਮਿਲਿਆ। ਯਾਤਰਾ ਲਈ ਕੇਂਦਰੀ ਮੰਤਰੀ ਅਤੇ ਵਿਧਾਨ ਸਭਾ ਚੋਣ ਇੰਚਾਰਜ ਨਰਿੰਦਰ ਸਿੰਘ ਤੋਮਰ, ਭਾਜਪਾ ਰਾਸ਼ਟਰੀ ਜਨਰਲ ਸਕੱਤਰ ਅਤੇ ਹਰਿਆਣਾ ਮੁਖੀ ਡਾ. ਅਨਿਲ ਜੈਨ, ਰਾਜ ਮੰਤਰੀ ਰਤਨਲਾਲ ਕਟਾਰੀਆ ਅਤੇ ਸੂਬਾ ਮੰਤਰੀ ਮੰਡਲ ਮੈਂਬਰ ਅਤੇ ਵਿਧਾਇਕ ਵੀ ਪਹੁੰਚੇ। 

ਦੱਸ ਦੇਈਏ ਕਿ ਹਰਿਆਣਾ ਭਾਜਪਾ ਨੇ ਸੱਤਾ ਵਾਪਸੀ ਲਈ ਮੁੱਖ ਮੰਤਰੀ ਖੱਟੜ ਨੇ ਇੱਕ ਵਾਰ ਫਿਰ ਜਨਤਾ ਤੋਂ ਅਸ਼ੀਰਵਾਦ ਲੈਣ ਲਈ ਨਿਕਲੇ ਹਨ। ਸੀ. ਐੱਮ. ਇਸ ਯਾਤਰਾ ਤਹਿਤ ਪੰਜ ਪੜਾਵਾਂ 'ਚ 2,100 ਕਿਲੋਮੀਟਰ ਦਾ ਸਫਰ ਤੈਅ ਕਰਦੇ ਹੋਏ ਹਰ ਵਿਧਾਨ ਸਭਾ ਖੇਤਰ 'ਚ ਲੋਕਾਂ ਵਿਚਾਲੇ ਸਰਕਾਰ ਦੀਆਂ ਉਪਲੱਬਧੀਆਂ ਬਾਰੇ ਦੱਸਣਗੇ ਅਤੇ ਲੋਕਾਂ ਤੋਂ ਅਸ਼ੀਰਵਾਦ ਵੀ ਲੈਣਗੇ। ਤਿੰਨ-ਤਿੰਨ ਦਿਨ ਦੇ ਪੰਜ ਪੜਾਵਾਂ ਤੋਂ ਬਾਅਦ ਰੋਹਤਕ 'ਚ 8 ਸਤੰਬਰ ਨੂੰ ਯਾਤਰਾ ਸਮਾਪਤ ਹੋਵੇਗੀ। ਹਰ ਰੋਜ਼ ਯਾਤਰਾ ਦੇ ਨਾਲ ਹਲਕੇ ਦਾ ਇੱਕ ਮੰਤਰੀ ਵੀ ਪਹੁੰਚੇਗਾ। 

Iqbalkaur

This news is Content Editor Iqbalkaur