ਕੋਟਾ ਤੋਂ 3000 ਵਿਦਿਆਰਥੀ ਲਿਆਂਦੇ ਜਾ ਰਹੇ ਹਨ ਵਾਪਿਸ: CM ਮਮਤਾ

04/29/2020 8:25:11 PM

ਕੋਲਕਾਤਾ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦੇ ਪੀੜਤਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਲਾਕਡਾਊਨ ਲਾਗੂ ਹੈ। ਇਸ ਦੌਰਾਨ ਰਾਜਸਥਾਨ ਦੇ ਕੋਟਾ 'ਚ ਮੈਡੀਕਲ ਅਤੇ ਇੰਜੀਨੀਅਰਿੰਗ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀ ਲਾਕਡਾਊਨ ਕਰਕੇ ਉੱਥੇ ਫਸ ਗਏ ਸੀ, ਜਿਨ੍ਹਾਂ ਨੂੰ ਵਾਪਸ ਲਿਆਉਣ ਲਈ ਕਈ ਸੂਬਿਆਂ ਵੱਲੋਂ ਕਦਮ ਚੁੱਕੇ ਗਏ। ਹੁਣ ਇਸ ਲਿਸਟ 'ਚ ਪੱਛਮੀ ਬੰਗਾਲ ਦਾ ਵੀ ਨਾਂ ਜੁੜ ਗਿਆ ਹੈ। ਦਰਅਸਲ ਪੱਛਮੀ ਬੰਗਾਲ 'ਚ ਤ੍ਰਿਣਾਮੂਲ ਕਾਂਗਰਸ ਸਰਕਾਰ ਨੇ ਕੋਟਾ ਤੋਂ ਬੰਗਾਲ ਦੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਦਿਸ਼ਾਂ 'ਚ ਕਦਮ ਅੱਗੇ ਵਧਾ ਦਿੱਤਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਹੈ ਕਿ ਰਾਜਸਥਾਨ ਦੇ ਕੋਟਾ ਤੋਂ 2500-3000 ਬੱਚੇ ਅੱਜ ਬੱਸਾਂ ਰਾਹੀਂ ਉੱਥੋ ਰਵਾਨਾ ਹੋਣਗੇ। ਉਨ੍ਹਾਂ ਨੂੰ ਸੂਬੇ 'ਚ ਵਾਪਸ ਪਹੁੰਚਣ ਲਈ 3 ਦਿਨ ਦਾ ਸਮਾਂ ਲੱਗੇਗਾ। 

PunjabKesari

ਦੱਸਣਯੋਗ ਹੈ ਕਿ ਕੋਟਾ ਤੋਂ ਗੁਜਰਾਤ, ਉਤਰਾਖੰਡ, ਮੱਧ ਪ੍ਰਦੇਸ਼, ਯੂ.ਪੀ ਅਤੇ ਹਰਿਆਣਾ ਸਮੇਤ ਦੇਸ਼ ਦੇ ਕਈ ਹੋਰ ਸੂਬਿਆਂ 'ਚ ਕਾਫੀ ਵਿਦਿਆਰਥੀਆਂ ਨੂੰ ਆਪਣੇ ਘਰ ਭੇਜਿਆ ਜਾ ਚੁੱਕਾ ਹੈ। 


Iqbalkaur

Content Editor

Related News