ਵਿਵਾਦਿਤ ਬਿਆਨ 'ਤੇ ਖੱਟੜ ਦੀ ਸਫਾਈ, ਕਸ਼ਮੀਰੀ ਕੁੜੀਆਂ ਮੇਰੀਆਂ ਵੀ ਧੀਆਂ

08/10/2019 5:50:14 PM

ਨਵੀਂ ਦਿੱਲੀ/ਚੰਡੀਗੜ੍ਹਕਸ਼ਮੀਰੀ ਕੁੜੀਆਂ 'ਤੇ ਬਿਆਨ ਦੇਣ 'ਤੇ ਵਿਵਾਦਾਂ 'ਚ ਘਿਰੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸਫਾਈ ਪੇਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ, ''ਮੈ ਕਸ਼ਮੀਰੀ ਕੁੜੀਆਂ ਨੂੰ ਆਪਣੀਆਂ ਧੀਆਂ ਬਰਾਬਰ ਸਮਝਦਾ ਹਾਂ। ਮੇਰਾ ਇਰਾਦਾ ਗਲਤ ਟਿੱਪਣੀ ਕਰਨ ਦਾ ਨਹੀਂ ਸੀ। ਦੇਸ਼ ਦੀ ਹਰ ਧੀ ਸਾਡੀ ਧੀ ਹੈ।''

ਦੱਸ ਦੇਈਏ ਕਿ ਧਾਰਾ 370 ਦੇ ਖਤਮ ਹੋਣ ਤੋਂ ਬਾਅਦ ਭਾਜਪਾ ਨੇਤਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ੁੱਕਰਵਾਰ ਫਤਿਹਾਬਾਦ 'ਚ ਇੱਕ ਪ੍ਰੋਗਰਾਮ ਦੌਰਾਨ ਕਸ਼ਮੀਰੀ ਕੁੜੀਆਂ 'ਤੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਹੈ, 'ਸਾਡੇ ਮੰਤਰੀ ਓ. ਪੀ. ਧਨਖੜ ਕਹਿੰਦੇ ਸੀ ਕਿ ਬਿਹਾਰ ਤੋਂ ਨੂੰਹ ਲਿਆਵਾਂਗੇ ਪਰ ਹੁਣ ਲੋਕ ਕਹਿੰਦੇ ਹਨ ਕਿ ਕਸ਼ਮੀਰ ਦਾ ਰਸਤਾ ਸਾਫ ਹੋ ਗਿਆ ਹੈ ਅਤੇ ਕਸ਼ਮੀਰ ਤੋਂ ਕੁੜੀਆਂ ਲਿਆਵਾਂਗੇ।''

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਵਿਵਾਦਿਤ ਬਿਆਨ ਨੂੰ ਲੈ ਕੇ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਰਾਹੁਲ ਗਾਂਧੀ ਨੇ ਖੱਟੜ ਦੀ ਨਿੰਦਿਆ ਕੀਤੀ। ਸਵਾਤੀ ਮਾਲੀਵਾਲ ਨੇ ਸੀ. ਐੱਮ. ਖੱਟੜ ਦੇ ਖਿਲਾਫ ਐੱਫ. ਆਈ. ਆਰ. ਦਰਜ ਕਰਨ ਤੱਕ ਦੀ ਮੰਗ ਕੀਤੀ ਹੈ। ਸਵਾਤੀ ਮਾਲੀਵਾਲ ਨੇ ਇਹ ਵੀ ਕਿਹਾ ਹੈ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਸ਼ਮੀਰ ਦੇ ਲੋਕਾਂ ਨੂੰ ਭਰੋਸਾ ਦਿਵਾਉਣ 'ਚ ਲੱਗੇ ਹਨ ਕਿ ਪੂਰਾ ਦੇਸ਼ ਉਨ੍ਹਾਂ ਦੇ ਨਾਲ ਹੈ ਪਰ ਮੁੱਖ ਮੰਤਰੀ ਦੇ ਇਤਰਾਜ਼ਯੋਗ ਸ਼ਬਕ ਹਿੰਸਾ ਭੜਕਾ ਰਹੇ ਹਨ।''

Iqbalkaur

This news is Content Editor Iqbalkaur