ਮੁੱਖ ਮੰਤਰੀ ਕੇਜਰੀਵਾਲ ਬਣੇ ਮੁਸਲਮਾਨਾਂ ਦੇ ਮਸੀਹਾ, ਦਿੱਲੀ ''ਚ ਲੱਗੇ ਪੋਸਟਰ

02/02/2018 4:31:30 PM

ਨਵੀਂ ਦਿੱਲੀ— ਦਿੱਲੀ ਦੇ ਕਰਾਵਲ ਨਗਰ ਵਿਧਾਨ ਸਭਾ 'ਚ ਜਗ੍ਹਾ-ਜਗ੍ਹਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਪੋਸਟਰ ਲਗਾਏ ਜਾ ਰਹੇ ਹਨ। ਜਿਸ ਨੇ ਦਿੱਲੀ 'ਚ ਸਿਆਸਤ ਹੋਰ ਗਰਮਾ ਦਿੱਤੀ ਹੈ। ਦਰਅਸਲ ਕਰਾਵਲ ਨਗਰ 'ਚ ਲੱਗੇ ਇਸ ਪੋਸਟਰ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੁਸਲਮਾਨਾਂ ਦਾ ਮਸੀਹਾ ਦੱਸਿਆ ਗਿਆ ਹੈ।
ਇਸ ਪੋਸਟਰ ਨਾਲ ਵਿਸ਼ਾਲ ਜਨਸਭਾ ਨੂੰ ਲੈ ਕੇ ਤਾਰੀਕ ਅਤੇ ਜਗ੍ਹਾ ਦੀ ਵੀ ਜਾਣਕਾਰੀ ਦਿੱਤੀ ਗਈ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਪੋਸਟਰ 'ਚ 'ਆਪ' ਦੇ ਕਈ ਵੱਡੇ ਨੇਤਾਵਾਂ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੌਦੀਆ, ਦਿੱਲੀ ਸਰਕਾਰ 'ਚ ਮੰਤਰੀ ਗੋਪਾਲ ਰਾਏ ਅਤੇ ਅਮਾਨਤੱਲਾਹ ਖਾਨ ਦੀ ਵੀ ਫੋਟੋ ਲੱਗੀ ਹੋਈ ਹੈ। ਕਰਾਵਲ ਨਗਰ 'ਚ ਲੱਗੇ ਪੋਸਟਰ 'ਚ ਲਿਖਿਆ ਗਿਆ ਹੈ ਕਿ ਮੁਸਲਮਾਨਾਂ ਦੇ ਮਸੀਹਾ ਜਨਾਬ ਅਰਵਿੰਦ ਕੇਜਰੀਵਾਲ ਜੀ ਦੀ ਵਿਸ਼ਾਲ ਜਨ ਸਭਾ, ਸ਼ਨੀਵਾਰ 4 ਫਰਵਰੀ ਦੁਪਹਿਰ 2 ਵਜੇ ਹੈ। ਇੱਥੋਂ ਤੱਕ ਕਿ ਪੋਸਟਰ 'ਚ ਜਿੱਥੇ ਜਨ ਸਭਾ ਹੋਣ ਵਾਲੀ ਹੈ ਉਸ ਦੀ ਵੀ ਜਾਣਕਾਰੀ ਦਿੱਤੀ। ਉੱਥੇ ਹੀ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਪੋਸਟਰ ਕਰਾਵਲ ਨਗਰ ਵਿਧਾਨ ਸਭਾ ਦੀ ਤਰ੍ਹਾਂ ਲਗਾਏ ਗਏ ਹਨ ਪਰ ਅਜੇ ਇਹ ਗੱਲ ਸਾਫ ਨਹੀਂ ਹੋਈ ਹੈ ਕਿ ਇਸ ਪੋਸਟਰ 'ਚ ਕਿਸ ਨੇ ਅਰਵਿੰਦ ਕੇਜਰੀਵਾਲ ਨੂੰ ਮੁਸਲਮਾਨਾਂ ਦਾ ਮਸੀਹਾ ਦੱਸਿਆ ਹੈ।