ਦੇਸ਼ ਦੀ ਤਰੱਕੀ ਲਈ ਕੇਂਦਰ ਤੇ ਸੂਬਿਆਂ ਦਰਮਿਆਨ ਤਾਲਮੇਲ ਜ਼ਰੂਰੀ: ਕਮਲਨਾਥ

01/28/2020 5:22:30 PM

ਰਾਇਪੁਰ—ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਦੇਸ਼ ਦੀ ਭਲਾਈ ਅਤੇ ਤਰੱਕੀ ਲਈ ਕੇਂਦਰ ਅਤੇ ਸੂਬਿਆਂ ਦਰਮਿਆਨ ਤਾਲਮੇਲ 'ਤੇ ਜ਼ੋਰ ਦਿੱਤਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਸਹਿਯੋਗ ਭਰੇ ਸੰਘਵਾਦ ਦੀ ਗੱਲ ਕਰਦਾ ਹੈ। ਇਹ ਗੱਲ ਬਿਲਕੁਲ ਠੀਕ ਹੈ। ਕੇਂਦਰ ਅਤੇ ਸੂਬਿਆਂ 'ਚ ਸਹਿਯੋਗੀ ਰਵੱਈਆ ਹੋਣਾ ਬਹੁਤ ਜ਼ਰੂਰੀ ਹੈ। ਅਜਿਹੇ ਕਈ ਮੁੱਦੇ ਹਨ, ਜਿਨ੍ਹਾਂ ਕਾਰਨ ਟਕਰਾ ਪੈਦਾ ਹੁੰਦਾ ਰਹਿੰਦਾ ਹੈ।ਟਕਰਾ ਕਾਰਨ ਨਾ ਸਿਰਫ ਨੁਕਸਾਨ ਹੁੰਦਾ ਹੈ ਸਗੋਂ ਦੇਸ਼ ਦੀ ਤਰੱਕੀ ਵੀ ਰੁਕ ਜਾਂਦੀ ਹੈ।

ਸ਼੍ਰੀਲੰਕਾ 'ਚ ਸੀਤਾਮੰਦਰ ਬਣਾਉਣ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਸਾਡਾ ਪ੍ਰਸਤਾਵ ਹੈ ਕਿ ਸੀਤਾ ਜੀ ਦਾ ਮੰਦਰ ਬਣਾਵਾਂਗੇ। ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Iqbalkaur

This news is Content Editor Iqbalkaur