...ਤਾਂ ਮੁੱਖ ਮੰਤਰੀ ਕਮਲਨਾਥ ਨਹੀਂ ਕਰਨਗੇ ''ਇਫਤਾਰ'' ਪਾਰਟੀ ਦੀ ਮੇਜ਼ਬਾਨੀ

06/04/2019 11:54:40 AM

ਭੋਪਾਲ— ਮੱਧ ਪ੍ਰਦੇਸ਼ 'ਚ ਮੁੱਖ ਮੰਤਰੀ ਕਮਲਨਾਥ ਭੋਪਾਲ ਸਥਿਤ ਆਪਣੀ ਸਰਕਾਰੀ ਰਿਹਾਇਸ਼ 'ਤੇ ਸਾਲਾਨਾ ਇਫਤਾਰ ਪਾਰਟੀ ਦੀ ਮੇਜ਼ਬਾਨੀ ਨਹੀਂ ਕਰਨਗੇ। ਕਾਂਗਰਸ ਨੇਤਾਵਾਂ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ। ਨੇਤਾਵਾਂ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦੀ ਸ਼ਰਮਨਾਕ ਹਾਰ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਇਫਤਾਰ ਪਾਰਟੀ ਦਾ ਆਯੋਜਨ ਨਾ ਕਰਨ ਦਾ ਫੈਸਲਾ ਲਿਆ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਇਸ ਸਾਲ ਇਫਤਾਰ ਪਾਰਟੀ ਦੀ ਮੇਜ਼ਬਾਨੀ ਨਹੀਂ ਕਰਨਗੇ। ਕਾਂਗਰਸ ਨੇ ਦਿੱਲੀ ਵਿਚ 2018 'ਚ ਇਫਤਾਰ ਪਾਰਟੀ ਦਾ ਆਯੋਜਨ ਕੀਤਾ ਸੀ। ਹਾਲਾਂਕਿ ਕਮਲ ਨਾਥ ਮੱਧ ਪ੍ਰਦੇਸ਼ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਆਰਿਫ ਆਕਲੇਲ ਵਲੋਂ ਸ਼ਨੀਵਾਰ ਨੂੰ ਆਯੋਜਿਤ ਇਫਤਾਰ ਪਾਰਟੀ 'ਚ ਸ਼ਾਮਲ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਕਮਲ ਨਾਥ ਵਲੋਂ ਇਫਤਾਰ ਪਾਰਟੀ ਦੀ ਮੇਜ਼ਬਾਨੀ ਦੀ ਕੋਈ ਸੰਭਾਵਨਾ ਨਹੀਂ ਹੈ। ਇੱਥੇ ਦੱਸ ਦੇਈਏ ਕਿ ਰਮਜ਼ਾਨ ਦਾ ਪਵਿੱਤਰ ਮਹੀਨਾ ਮੰਗਲਵਾਰ-ਬੁੱਧਵਾਰ ਨੂੰ ਖਤਮ ਹੋ ਰਿਹਾ ਹੈ। ਵੱਡੀ ਗਿਣਤੀ ਵਿਚ ਮੁਸਲਿਮ ਲੋਕ ਰੋਜ਼ਾ ਰੱਖਦੇ ਹਨ ਅਤੇ ਈਦ ਮੌਕੇ ਚੰਨ ਦਾ ਦੀਦਾਰ ਕਰ ਕੇ ਰੋਜ਼ਾ ਖੋਲ੍ਹਦੇ ਹਨ। 


ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਬੀਤੇ ਸਾਲ ਆਪਣੀ ਸਰਕਾਰੀ ਰਿਹਾਇਸ਼ 'ਤੇ ਇਫਤਾਰ ਪਾਰਟੀ ਦਾ ਆਯੋਜਨ ਕੀਤਾ ਸੀ, ਜਦੋਂ ਉਨ੍ਹਾਂ ਦੀ ਭਾਜਪਾ ਜਨਤਾ ਪਾਰਟੀ (ਬੀ. ਜੇ. ਪੀ.) ਸੱਤਾ ਤੋਂ ਬਾਹਰ ਹੋ ਗਈ ਸੀ। ਭਾਜਪਾ ਬੁਲਾਰੇ ਹਥੀਦਲ ਸ਼ੇਖ ਨੇ ਕਿਹਾ ਕਿ ਭਾਜਪਾ ਦੇ ਸ਼ਾਸਨ 'ਚ 7,000 ਤੋਂ 8,000 ਨੂੰ ਸੱਦਾ ਪੱਤਰ ਦਿੱਤਾ ਜਾਂਦਾ ਸੀ ਪਰ ਕਾਂਗਰਸ ਸਰਕਾਰ ਘੱਟ ਗਿਣਤੀ ਬਾਰੇ ਗੰਭੀਰ ਨਹੀਂ ਹੈ। ਓਧਰ ਮੁਸਲਿਮ ਵਿਕਾਸ ਪਰੀਸ਼ਦ ਦੇ ਸੂਬਾ ਕਨਵੀਨਰ ਮੁਹੰਮਦ ਮਾਹਿਰ ਨੇ ਕਿਹਾ ਕਿ ਇਸ ਤੋਂ ਕੋਈ ਫਰਕ ਨਹੀਂ ਪੈਂਦਾ ਕਿ ਮੁੱਖ ਮੰਤਰੀ ਦੇ ਘਰ 'ਤੇ ਕੋਈ ਇਫਤਾਰ ਪਾਰਟੀ ਆਯੋਜਿਤ ਹੋਵੇਗੀ ਜਾਂ ਨਹੀਂ ਪਰ ਰਿਵਾਇਤਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ। ਜਦ ਸ਼ਿਵਰਾਜ ਸਿੰਘ ਚੌਹਾਨ ਮੁੱਖ ਮੰਤਰੀ ਸਨ ਤਾਂ ਉਹ ਸਾਲ ਦਰ ਸਾਲ ਇਫਤਾਰ ਪਾਰਟੀ ਦਾ ਆਯੋਜਨ ਕਰਦੇ ਸਨ ਤਾਂ ਕਾਂਗਰਸ ਦੇ ਸ਼ਾਸਨਕਾਲ 'ਚ ਵੀ ਅਜਿਹਾ ਹੀ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਕਮਲ ਨਾਥ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਘਰ 'ਤੇ ਰੋਜ਼ਾ ਇਫਤਾਰ ਪਾਰਟੀ ਦਾ ਆਯੋਜਨ ਕਿਉਂ ਨਹੀਂ ਹੁੰਦਾ ਹੈ।


Tanu

Content Editor

Related News