ਲਿਫਟ ''ਚ ਫਸੇ CM ਜੈਰਾਮ ਠਾਕੁਰ ਤੇ ਮੰਤਰੀ, ਮੁਸ਼ਕਲ ਨਾਲ ਕੱਢੇ ਬਾਹਰ (ਵੀਡੀਓ)

09/03/2019 3:43:10 PM

ਪਾਲਮਪੁਰ- ਹਿਮਾਚਲ ਪ੍ਰਦੇਸ਼ ਦੇ ਸਾਬਕਾ ਸੀ. ਐੱਮ. ਸ਼ਾਂਤਾ ਕੁਮਾਰ ਨੂੰ ਮਿਲਣ ਜੈਰਾਮ ਠਾਕੁਰ ਪਾਲਮਪੁਰ ਪਹੁੰਚੇ। ਉਹ ਸ਼ਾਂਤਾ ਕੁਮਾਰ ਨੂੰ ਮਿਲਣ ਉਨ੍ਹਾਂ ਦੇ ਨਿਵਾਸ ਅਤੇ ਹੋਟਲ ਯਾਮਿਨੀ ਗਏ ਸਨ। ਮੁਲਾਕਾਤ ਤੋਂ ਬਾਅਦ ਜੈਰਾਮ ਠਾਕੁਰ ਅਤੇ ਸ਼ਾਂਤਾ ਕੁਮਾਰ ਵਾਪਸੀ ਸਮੇਂ ਲਿਫਟ ਵਿਚ ਫਸ ਗਏ। ਦੱਸਿਆ ਜਾ ਰਿਹਾ ਹੈ ਕਿ ਓਵਰਲੋਡ ਹੋਣ ਕਾਰਨ ਲਿਫਟ ਫਸ ਗਈ। ਅਜਿਹੇ ਵਿਚ ਸੁਰੱਖਿਆ ਕਰਮਚਾਰੀਆਂ ਅਤੇ ਹੋਰ ਸਟਾਫ ਦੇ ਹੱਥ-ਪੈਰ ਫੁਲ ਗਏ। ਕਰੀਬ 5 ਮਿੰਟ ਦੋਵੇਂ ਸੀਨੀਅਰ ਨੇਤਾ ਅਤੇ ਹੋਰ ਮੰਤਰੀ ਫਸੇ ਰਹੇ। ਕਾਫੀ ਮੁਸ਼ੱਕਤ ਤੋਂ ਬਾਅਦ ਦੋਹਾਂ ਮੰਤਰੀਆਂ ਨੂੰ ਬਾਹਰ ਕੱਢਿਆ। ਇੱਥੇ ਦੱਸ ਦੇਈਏ ਕਿ ਜੈਰਾਮ ਠਾਕੁਰ ਹਿਮਾਚਲ ਪ੍ਰਦੇਸ਼ ਦੇ ਸੀ. ਐੱਮ. ਹਨ।

ਮੁੱਖ ਮੰਤਰੀ ਨਾਲ ਲਿਫਟ 'ਚ ਸ਼ਾਂਤਾ ਕੁਮਾਰ, ਸਿਹਤ ਮੰਤਰੀ ਵਿਪਿਨ ਪਰਮਾਰ, ਵਿਧਾਇਕ ਰਾਕੇਸ਼ ਪਠਾਨੀਆ, ਮੁਲਖਰਾਜ ਪ੍ਰੇਮੀ ਅਤੇ ਸਟਾਫ ਮੈਂਬਰ ਵੀ ਮੌਜੂਦ ਸਨ। ਪੌੜੀਆਂ ਦਾ ਇਸਤੇਮਾਲ ਕਰਨ ਵਾਲੇ ਅਧਿਕਾਰੀ ਹੇਠਾਂ ਪਹੁੰਚ ਗਏ ਅਤੇ ਲਿਫਟ ਨਹੀਂ ਖੁੱਲ੍ਹੀ ਤਾਂ ਉੱਥੇ ਅਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਸ ਤੋਂ ਬਾਅਦ ਹੋਟਲ ਸਟਾਫ ਅਤੇ ਸੁਰੱਖਿਆ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਲਿਫਟ ਨੂੰ ਖੋਲ੍ਹਿਆ ਅਤੇ ਮੁੱਖ ਮੰਤਰੀ ਅਤੇ ਹੋਰ ਵੀ. ਆਈ. ਪੀ. ਨੂੰ ਬਾਹਰ ਕੱਢਿਆ।

Tanu

This news is Content Editor Tanu