ਬਿਹਾਰ ''ਚ ਮੁੱਖ ਮੰਤਰੀ ਨੇ ਕੀਤਾ ਅਸਥਾਈ ਕੋਵਿਡ-19 ਹਸਪਤਾਲ ਦਾ ਉਦਘਾਟਨ

06/19/2020 8:56:40 PM

ਪਟਨਾ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ੁੱਕਰਵਾਰ ਨੂੰ ਸੂਬਾ ਸਰਕਾਰ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਾਨਵਤਾਵਾਦੀ ਸੰਗਠਨ 'ਡਾਕਟਰਸ ਵਿਦਾਊਟ ਬਾਰਡਰਸ' ਵਲੋਂ ਸਥਾਪਿਤ 100-ਬਿਸਤਰਿਆਂ ਵਾਲਾ ਅਸਥਾਈ ਕੋਵਿਡ-19 ਹਸਪਤਾਲ ਦਾ ਉਦਘਾਟਨ ਕੀਤਾ। ਇਹ ਹਸਪਤਾਲ ਸ਼ਹਿਰ ਦੇ ਕੰਕੜਬਾਹ ਇਲਾਕੇ 'ਚ ਸਥਿਤ ਪਾਟਲੀਪੁਤਰ ਖੇਡ ਕੈਂਪਸ 'ਚ ਸਥਾਪਿਤ ਕੀਤਾ ਗਿਆ ਹੈ। ਇਹ ਹਸਪਤਾਲ ਆਪਣੀ ਤਰ੍ਹਾ ਦਾ ਪਹਿਲਾ ਹੈ, ਜਿਸਦਾ ਪ੍ਰਬੰਧਨ ਪੂਰੀ ਤਰ੍ਹਾਂ ਮੈਡੀਸਨਜ਼ ਸੈਂਸ ਫਰੰਟੀਅਰਜ਼ : ਐੱਮ. ਐੱਫ. ਐੱਸ. ਕਰ ਰਿਹਾ ਹੈ। ਇਹ ਉਸੇ ਸੰਗਠਨ ਦਾ ਦੂਜਾ ਨਾਂ ਹੈ। ਇਸ ਮੌਕੇ 'ਤੇ ਗੱਲਬਾਤ ਕਰਦੇ ਹੋਏ ਪ੍ਰਦੇਸ਼ ਦੇ ਸਿਹਤ ਮੰਤਰੀ ਮੰਗਲ ਪਾਂਡੇ ਨੇ ਕਿਹਾ ਕਿ ਇਸ ਸਮੇਂ ਜਦੋਂ ਪੂਰੀ ਦੁਨੀਆ ਮਹਾਮਾਰੀ ਦੀ ਲਪੇਟ 'ਚ ਹੈ। ਅਜਿਹੇ 'ਚ ਇਹ ਜ਼ਰੂਰੀ ਹੋ ਗਿਆ ਹੈ ਕਿ ਸਾਰੇ ਲੋਕ ਕੋਵਿਡ-19 ਮਹਾਮਾਰੀ ਦੇ ਵਿਰੁੱਧ ਸੰਘਰਸ਼ 'ਚ ਮਿਲ ਕੇ ਕੰਮ ਕਰੀਏ।

Gurdeep Singh

This news is Content Editor Gurdeep Singh