ਮੁੱਖ ਮੰਤਰੀ ਕੇਜਰੀਵਾਲ ਨੂੰ ਲੋਕਾਂ ਨੇ ਦਾਦਰੀ ਦੇ ਪਿੰਡ ਬਿਸਾਹੜਾ ਜਾਣ ਤੋਂ ਰੋਕਿਆ

10/03/2015 1:15:45 PM

 

ਨੋਇਡਾ- ਬੀਤੇ ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਦਾਦਰੀ ਵਿਚ ਗਾਂ ਦਾ ਮਾਸ ਖਾਣ ਦੀ ਅਫਵਾਹ ਵਿਚ ਕੁਝ ਲੋਕਾਂ ਨੇ ਪਿੰਡ ਬਿਸਾਹੜਾ  ਵਾਸੀ ਮੁਹੰਮਦ ਅਖਲਾਕ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਇਸ ਲਈ ਸ਼ਨੀਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾਦਰੀ ਦੇ ਪਿੰਡ ਬਿਸਾਹੜਾ ਅਖਲਾਕ ਦੇ ਪਰਿਵਾਰ ਨੂੰ ਮਿਲਣ ਲਈ ਪਹੁੰਚੇ। ਸਥਾਨਕ ਲੋਕਾਂ ਨੇ ਕੇਜਰੀਵਾਲ ਨੂੰ ਰੋਕਿਆ। ਇਸ ਦਰਮਿਆਨ ਮੀਡੀਆ ਕਰਮੀਆਂ ਨਾਲ ਵੀ ਝੜਪ ਹੋਈ। ਪਿੰਡ ਵਾਸੀਆਂ ਨੇ ਮੀਡੀਆ ਨੂੰ ਵੀ ਪਿੰਡ ''ਚ ਜਾਣ ਤੋਂ ਰੋਕਿਆ। 
ਦਰਅਸਲ ਅਖਲਾਕ ਦੀ ਮੌਤ ਦੀ ਘਟਨਾ ਨੂੰ ਕਵਰ ਕਰਨ ਪਹੁੰਚ ਮੀਡੀਆ ਕਰਮੀਆਂ ਦਾ ਸਥਾਨਕ ਲੋਕਾਂ ਨੇ ਵਿਰੋਧ ਕੀਤਾ ਤੇ ਪਿੰਡ ਵਿਚ ਜਾਣ ਤੋਂ ਰੋਕਿਆ। ਇਸ ਦੌਰਾਨ ਲੋਕਾਂ ਨੇ ਮੀਡੀਆ ਨਾਲ ਧੱਕਾ-ਮੁੱਕੀ ਵੀ ਕੀਤੀ।
ਦੱਸਣਯੋਗ ਹੈ ਕਿ ਬਕਰੀਦ ਦੇ ਦੋ ਦਿਨ ਬਾਅਦ ਗਾਂ ਦਾ ਮਾਸ ਖਾਣ ਦੀ ਅਫਵਾਹ ''ਤੇ ਕੁਝ ਲੋਕਾਂ ਨੇ ਦਾਦਰੀ ਦੇ ਪਿੰਡ ਬਿਸਾਹੜਾ ਦੇ ਰਹਿਣ ਵਾਲੇ ਮੁਹੰਮਦ ਅਖਲਾਕ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

This news is News Editor Tanu