ਉਤਰਾਖੰਡ ਦੇ ਸਾਬਕਾ ਸੀ.ਐਮ ਐਨ.ਡੀ ਤਿਵਾਰੀ ਦੀ ਹਾਲਤ ਗੰਭੀਰ

11/10/2017 5:10:12 PM

ਦੇਹਰਾਦੂਨ— ਉਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਸਾਬਕਾ ਮੁੱਖਮੰਤਰੀ ਅਤੇ ਨੇਤਾ ਨਾਰਾਇਣ ਦੱਤ ਤਿਵਾਰੀ ਦੀ ਸਿਹਤ ਫਿਰ ਤੋਂ ਖਰਾਬ ਹੋ ਗਈ ਹੈ। ਉਹ ਰਾਜਧਾਨੀ ਦੇਹਰਾਦੂਨ ਦੇ ਮੈਕਸ ਹਸਪਤਾਲ 'ਚ ਭਰਤੀ ਹਨ। ਮੈਕਸ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਐਨ.ਡੀ ਤਿਵਾਰੀ ਦੀ ਹਾਲਤ ਗੰਭੀਰ ਹੈ, ਇਸ ਲਈ ਉਨ੍ਹਾਂ ਨੂੰ ਹਸਪਤਾਲ ਦੇ ਆਈ.ਸੀ.ਯੂ 'ਚ ਰੱਖਿਆ ਗਿਆ ਹੈ।
ਡਾਕਟਰ ਦੇ ਮੁਤਾਬਕ ਐਨ.ਡੀ ਤਿਵਾਰੀ ਨੂੰ ਬੁਖਾਰ ਅਤੇ ਨਿਮੋਨੀਆ ਵੀ ਸੀ, ਜਿਸ ਦੇ ਚੱਲਦੇ ਉਨ੍ਹਾਂ ਨੂੰ ਹਸਪਤਾਲ ਦੇ ਆਈ.ਸੀ.ਯੂ 'ਚ ਰੱਖਿਆ ਗਿਆ ਹੈ। ਉਹ 26 ਅਕਤੂਬਰ ਤੋਂ ਆਈ.ਸੀ.ਯੂ 'ਚ ਭਰਤੀ ਹਨ। ਐਤਵਾਰ ਨੂੰ ਐਨ.ਡੀ ਤਿਵਾਰੀ ਦਾ ਬਲੱਡ ਪ੍ਰੈਸ਼ਰ ਬਹੁਤ ਘੱਟ ਗਿਆ ਸੀ ਅਤੇ ਹਾਲਤ ਜ਼ਿਆਦਾ ਵਿਗੜਣ ਕਾਰਨ ਉਨ੍ਹਾਂ ਨੂੰ ਲਾਈਫ ਸਪੋਰਟ ਸਿਸਟਮ 'ਚ ਰੱਖਿਆ ਗਿਆ ਹੈ। ਪਿਛਲੇ ਮਹੀਨੇ ਚਾਹ ਪੀਂਦੇ ਹੋਏ ਐਨ.ਡੀ ਤਿਵਾਰੀ ਬੇਹੋਸ਼ ਹੋ ਗਏ ਸਨ। ਸਿਤੰਬਰ ਮਹੀਨੇ 'ਚ ਤਿਵਾਰੀ ਨੂੰ ਬ੍ਰੇਨ ਸਟਰੋਕ ਵੀ ਹੋਇਆ ਸੀ।