ਕੱਪੜਾ ਕਾਰੋਬਾਰੀ ਨੇ ਦਾਨ ਕੀਤੇ ਸੋਨੇ ਦੇ ਗਹਿਣੇ, ਕੀਮਤ 2.25 ਕਰੋੜ

06/15/2019 1:14:28 PM

ਤਿਰੂਪਤੀ— ਤਿਰੂਪਤੀ ਦਾ ਤਿਰੂਮਲਾ ਮੰਦਰ ਵੱਡੀ ਮਾਤਰਾ 'ਚ ਮਿਲਣ ਵਾਲੇ ਚੜ੍ਹਾਵੇ ਲਈ ਹਮੇਸ਼ਾ ਹੀ ਚਰਚਾ 'ਚ ਬਣਿਆ ਰਹਿੰਦਾ ਹੈ। ਭਗਵਾਨ ਵੈਂਕਟੇਸ਼ਵਰ ਨੂੰ ਚੜ੍ਹਾਏ ਜਾਣ ਵਾਲੇ ਚੜ੍ਹਾਵੇ 'ਚ ਸ਼ਨੀਵਾਰ ਨੂੰ ਸੋਨੇ ਦੇ 2 ਨਵੇਂ ਹੱਥ 'ਚ ਪਾਉਣ ਵਾਲੇ ਗਹਿਣੇ ਸ਼ਾਮਲ ਹੋ ਜਾਣਗੇ। ਜ਼ਿਕਰਯੋਗ ਹੈ ਕਿ ਤਿਰੂਪਤੀ ਬਾਲਾਜੀ ਮੰਦਰ ਦੀ ਕਾਫੀ ਮਾਨਤਾ ਹੈ ਅਤੇ ਹਰ ਸਾਲ ਵੱਡੀ ਗਿਣਤੀ 'ਚ ਲੋਕ ਇੱਥੇ ਦਰਸ਼ਨ ਲਈ ਆਉਂਦੇ ਹਨ।PunjabKesari
ਜ਼ਿਕਰਯੋਗ ਹੈ ਕਿ ਕਤੀ-ਵਰਿਧਾ ਹਸਤਮ ਸੋਨੇ ਦੇ ਗਹਿਣੇ ਹੁੰਦੇ ਹਨ, ਜੋ ਭਗਵਾਨ ਦੇ ਹੱਥ 'ਚ ਪਹਿਨਾਏ ਜਾਂਦੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਦੀ ਕੀਮਤ ਕਰੀਬ 2.25 ਕਰੋੜ ਰੁਪਏ ਹੈ। ਤਾਮਿਲਨਾਡੂ ਦੇ ਥੇਨੀ ਜ਼ਿਲੇ ਦੇ ਕੱਪੜਾ ਵਪਾਰੀ ਥੰਗਾ ਦੁਰਾਈ ਨੇ 6 ਕਿਲੋ ਭਾਰ ਦੇ ਸੋਨੇ ਦੇ ਗਹਿਣੇ ਮੰਦਰ 'ਚ ਦਾਨ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਇਕ ਮੰਨਤ ਪੂਰੀ ਹੋਣ 'ਤੇ ਗਹਿਣੇ ਚੜ੍ਹਾਉਣ ਦਾ ਫੈਸਲਾ ਕੀਤਾ ਹੈ।

ਥੰਗਾ ਦੁਰਾਈ ਨੇ ਦੱਸਿਆ,''ਮੈਂ ਆਪਣੇ ਬਚਪਨ ਤੋਂ ਭਗਵਾਨ ਵੈਂਕਟੇਸ਼ਵਰ ਦੇ ਇਸ ਪਵਿੱਤਰ ਧਾਮ 'ਚ ਆਉਂਦਾ ਹਾਂ। ਕੁਝ ਸਾਲ ਪਹਿਲਾਂ ਮੈਂ ਬੀਮਾਰ ਪੈ ਗਿਆ ਸੀ ਅਤੇ ਮੌਤ ਦੇ ਕਰੀਬ ਪਹੁੰਚ ਗਿਆ ਸੀ। ਮੇਰੇ ਬਚਣ ਦੀ ਥੋੜ੍ਹੀ ਹੀ ਆਸ ਬਾਕੀ ਰਹਿ ਗਈ ਸੀ ਪਰ ਜਦੋਂ ਭਗਵਾਨ ਵੈਂਕਟੇਸ਼ਵਰ ਨੂੰ ਪ੍ਰਾਰਥਨਾ ਕੀਤੀ ਅਤੇ ਕਈ ਸਾਰੇ ਚੜ੍ਹਾਵਾ ਚੜ੍ਹਾਉਣ ਦੀ ਮੰਨਤ ਮੰਗੀ ਤਾਂ ਮੈਨੂੰ ਜੀਵਨ ਦਾਨ ਮਿਲ ਗਿਆ।''


DIsha

Content Editor

Related News