ਲਾਕਡਾਊਨ ਕਾਰਣ ਸ਼ਹਿਰਾਂ ’ਚ 50 ਫੀਸਦੀ ਘੱਟ ਹੋਇਆ ਪ੍ਰਦੂਸ਼ਣ

04/12/2020 11:41:08 PM

ਨਵੀਂ ਦਿੱਲੀ- ਲਾਕਡਾਊਨ ਕਾਰਣ ਕੋਰੋਨਾ ਮਹਾਮਾਰੀ ’ਤੇ ਕਾਫੀ ਹੱਦ ਤੱਕ ਬ੍ਰੇਕ ਲਾਉਣ ’ਚ ਕਾਮਯਾਬੀ ਦੇ ਨਾਲ ਹੀ ਵਾਤਾਵਰਣ ਵੀ ਕਾਫੀ ਸਾਫ ਹੋਇਆ ਹੈ। ਪ੍ਰਿਥਵੀ ਵਿਗਿਆਨ ਮੰਤਰਾਲਾ ਦੀ ਇਕਾਈ ‘ਸਫਰ’ ਦੇ ਅੰਕੜਿਆਂ ਅਨੁਸਾਰ ਲਾਕਡਾਊਨ ਦੌਰਾਨ ਦਿੱਲੀ ਅਤੇ ਮੁੰਬਈ ਵਰਗੇ ਸ਼ਹਿਰਾਂ ’ਚ ਪ੍ਰਦੂਸ਼ਣ 50 ਫੀਸਦੀ ਘੱਟ ਹੋ ਗਿਆ ਹੈ। ਨਾਲ ਹੀ ਹੋਰ ਸ਼ਹਿਰਾਂ ’ਚ ਵੀ ਪ੍ਰਦੂਸ਼ਣ ਦਾ ਪੱਧਰ ਘਟਿਆ ਹੈ ਅਤੇ ਕਿਸੇ ਵੀ ਸ਼ਹਿਰ ’ਚ ਹਵਾ ਗੁਣਵੱਤਾ ਸੂਚਕਾਂਕ (ਏ. ਕਿਊ. ਆਈ.) ‘ਖਰਾਬ’ ਦੀ ਸ਼੍ਰੇਣੀ ’ਚ ਨਹੀਂ ਆਈ ਹੈ। ਕਰੀਬ 90 ਫੀਸਦੀ ਸ਼ਹਿਰਾਂ ’ਚ ਏ. ਕਿਊ. ਆਈ. ‘ਚੰਗਾ’ ਜਾਂ ‘ਸੰਤੋਸ਼ਜਨਕ’ ਦੀ ਸ਼੍ਰੇਣੀ ’ਚ ਹੈ।


ਹਵਾ ਪ੍ਰਦੂਸ਼ਣ ਦੇ ਨਾਲ ਹੀ ਸ਼ੋਰ ਪ੍ਰਦੂਸ਼ਣ ’ਚ ਵੀ ਭਾਰੀ ਗਿਰਾਵਟ ਆਈ ਹੈ। ਇਸ ਨਾਲ ਆਮ ਤੌਰ ’ਤੇ ਦਿਨ ’ਚ ਬਾਹਰ ਨਾ ਨਿਕਲਣ ਵਾਲੇ ਜੀਵ-ਜੰਤੂ ਵੀ ਬਾਹਰ ਨਿਕਲਣ ਲੱਗੇ ਹਨ। ਘਰਾਂ ਦੇ ਆਲੇ-ਦੁਆਲੇ ਪੰਛੀਆਂ ਦੀ ਚਹਿਚਹਾਟ ਵਧ ਗਈ ਹੈ, ਉਦਯੋਗਾਂ ਦੇ ਬੰਦ ਹੋਣ ਕਾਰਣ ਉਨ੍ਹਾਂ ’ਚੋਂ ਨਿਕਲਣ ਵਾਲਾ ਗੰਦਾ ਪਾਣੀ ਹੁਣ ਨਹਿਰਾਂ ’ਚ ਨਹੀਂ ਜਾ ਰਿਹਾ ਹੈ। ਇਸ ਨਾਲ ਨਹਿਰਾਂ ਵੀ ਸਾਫ ਹੋ ਗਈਆਂ ਹਨ। ਸਫਰ ਦੇ ਅੰਕੜੇ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਮਾਰਚ ਦੇ ਪਹਿਲੇ ਹਫਤੇ ਦੀ ਤੁਲਨਾ ’ਚ ਅਪ੍ਰੈਲ ਦੇ ਪਹਿਲੇ ਹਫਤੇ ’ਚ ਹਵਾ ਦੀ ਗੁਣਵੱਤਾ ’ਚ ਵੀ ਸੁਧਾਰ ਹੋਇਆ ਹੈ।

Gurdeep Singh

This news is Content Editor Gurdeep Singh