100 ਕਰੋੜ ਹਿੰਦੂ ਆਬਾਦੀ ਹੋਣ ਕਾਰਨ ਭਾਰਤ ਇਕ ਹਿੰਦੂ ਰਾਸ਼ਟਰ : ਰਵੀ ਕਿਸ਼ਨ

12/04/2019 3:26:55 PM

ਨਵੀਂ ਦਿੱਲੀ— ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਇਕ ਵਾਰ ਫਿਰ ਪੂਰੇ ਦੇਸ਼ 'ਚ ਮਾਹੌਲ ਗਰਮਾਇਆ ਹੋਇਆ ਹੈ। ਇਸ ਦਰਮਿਆਨ ਭਾਜਪਾ ਨੇਤਾ ਅਤੇ ਗੋਰਖਪੁਰ ਤੋਂ ਸੰਸਦ ਮੈਂਬਰ ਰਵੀ ਕਿਸ਼ਨ ਦੇ ਬਿਆਨ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਰਵੀ ਕਿਸ਼ਨ ਨੇ ਕਿਹਾ ਕਿ ਇੱਥੇ 100 ਕਰੋੜ ਆਬਾਦੀ ਹੈ, ਅਜਿਹੇ 'ਚ ਭਾਰਤ ਇਕ ਹਿੰਦੂ ਰਾਸ਼ਟਰ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇੱਥੇ ਕਈ ਸਾਰੇ ਮੁਸਲਿਮ ਅਤੇ ਈਸਾਈ ਦੇਸ਼ ਹੈ, ਅਜਿਹੇ 'ਚ ਇਹ ਅਦਭੁੱਤ ਹੈ ਕਿ ਭਾਰਤ ਵਰਗੇ ਦੇਸ਼ 'ਚ ਹਿੰਦੂ ਸਭਿਅਤਾ ਅਤੇ ਸੰਸਕ੍ਰਿਤੀ ਜਿਉਂਦੀ ਰੱਖੀ ਹੋਈ ਹੈ।

100 ਕਰੋੜ ਹਿੰਦੂ ਆਬਾਦੀ
ਰਵੀ ਕਿਸ਼ਨ ਨੇ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ,''ਇੱਥੇ 100 ਕਰੋੜ ਹਿੰਦੂ ਆਬਾਦੀ ਹੈ ਤਾਂ ਹਿੰਦੁਸਤਾਨ ਹਿੰਦੂ ਰਾਸ਼ਟਰ ਆਪਣੇ ਆਪ ਹੀ ਹੈ। ਉਨ੍ਹਾਂ ਨੇ ਅੱਗੇ ਕਿਹਾ,''ਜਦੋਂ ਇੰਨੇ ਸਾਰੇ ਮੁਸਲਮਾਨ ਦੇਸ਼ ਹਨ, ਜਦੋਂ ਇੰਨੇ ਸਾਰੇ ਈਸਾਈ ਦੇਸ਼ 'ਚ ਹਨ ਤਾਂ ਇਹ ਅਦਭੁੱਤ ਹੈ ਕਿ ਸਾਡੀ ਪਛਾਣ ਅਤੇ ਸੰਸਕ੍ਰਿਤੀ ਜਿਉਂਦੀ ਹੈ ਅਤੇ ਇਸ ਨੂੰ ਜਿਉਂਦੇ ਰੱਖਣ ਲਈ ਇਕ ਮਾਟੀ ਹੈ, ਜਿਸ ਦਾ ਨਾਂ 'ਭਾਰਤ' ਹੈ।'' ਰਵੀ ਨੇ ਅੱਗੇ ਕਿਹਾ ਕਿ ਇਹ ਬਹੁਤ ਮਾਣ ਦੀ ਗੱਲ ਹੈ ਕਿ 100 ਕਰੋੜ ਹਿੰਦੂਆਂ ਦਾ ਇਕ ਸਥਾਨ ਹੈ, ਜਿਸ ਨੂੰ ਵਿਸ਼ਵ ਜਾਣਦਾ ਹੈ ਅਤੇ ਅੱਜ ਭਾਰਤ ਦਾ ਸਨਮਾਨ ਪੂਰੇ ਵਿਸ਼ਵ 'ਚ ਹੈ।

ਬਿੱਲ ਨੂੰ ਕੈਬਨਿਟ 'ਚ ਮਨਜ਼ੂਰੀ
ਦੱਸਣਯੋਗ ਹੈ ਕਿ ਪੂਰੇ ਦੇਸ਼ 'ਚ ਐੱਨ.ਆਰ.ਸੀ. ਲਾਗੂ ਕਰਨ ਦੇ ਬਿੱਲ ਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਹ ਬਿੱਲ ਪਹਿਲਾਂ ਲੋਕ ਸਭਾ ਅਤੇ ਫਿਰ ਰਾਜ ਸਭਾ 'ਚ ਜਾਵੇਗਾ। ਉੱਥੇ ਹੀ ਵਿਰੋਧੀ ਲਗਾਤਾਰ ਇਸ ਬਿੱਲ ਦਾ ਵਿਰੋਧ ਕਰ ਰਿਹਾ ਹੈ। ਵਿਰੋਧੀਆਂ ਦਾ ਸਭ ਤੋਂ ਵੱਡਾ ਵਿਰੋਧ ਇਹ ਹੈ ਕਿ ਇਸ 'ਚ ਖਾਸ ਤੌਰ 'ਤੇ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਦਾ ਤਰਕ ਹੈ ਕਿ ਇਹ ਸੰਵਿਧਾਨ ਦੀ ਧਾਰਾ 14 ਦੀ ਉਲੰਘਣਾ ਹੈ, ਜੋ ਸਮਾਨਤਾ ਦੇ ਅਧਿਕਾਰ ਦੀ ਗੱਲ ਕਰਦਾ ਹੈ।

DIsha

This news is Content Editor DIsha