ਨਾਗਰਿਕਤਾ ਸੋਧ ਬਿੱਲ : ਹਵਾਈ ਕੰਪਨੀਆਂ ਨੇ ਰੱਦ ਕੀਤੀਆਂ ਆਸਾਮ ਦੀਆਂ ਉਡਾਣਾਂ

12/12/2019 7:40:07 PM

ਨਵੀਂ ਦਿੱਲੀ — ਨਾਗਰਿਕਤਾ ਸੋਧ ਬਿੱਲ ਖਿਲਾਫ ਆਸਾਮ 'ਤਚ ਜਾਰੀ ਵਿਆਪਕ ਵਿਰੋਧ ਪ੍ਰਦਰਸ਼ਨ ਕਾਰਨ ਵੱਖ-ਵੱਖ ਹਵਾਈ ਕੰਪਨੀਆਂ ਨੇ ਸੂਬੇ ਦੇ ਕਈ ਸ਼ਹਿਰਾਂ ਦੀਆਂ ਉਡਾਣਾਂ ਵੀਰਵਾਰ ਨੂੰ ਰੱਦ ਕਰ ਦਿੱਤੀਆਂ। ਉਡਾਣਾਂ ਰੱਦ ਕਰਨ ਵਾਲੀਆਂ ਹਵਾਈ ਕੰਪਵੀਆਂ 'ਚ ਇੰਡੀਗੋ, ਵਿਸਤਾਰ, ਏਅਰ ਇੰਡੀਆ ਅਤੇ ਸਪਾਈਸ ਜੈੱਟ ਸ਼ਾਮਲ ਹੈ। ਗੋਏਅਰ ਅਤੇ ਏਅਰ ਏਸ਼ੀਆ ਨੇ ਯਾਤਰਾ ਦੀ ਤਰੀਕ ਬਦਲਣ 'ਤੇ ਲੱਗਣ ਵਾਲੇ ਚਾਰਜ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ।
ਇੰਡੀਗੋ ਦੇ ਇਕ ਬੁਲਾਰਾ ਨੇ ਬਿਆਨ 'ਚ ਕਿਹਾ ਕਿ ਅਸਮ 'ਚ ਵਿਰੋਧ ਪ੍ਰਦਰਸ਼ਨ ਦੀ ਸਥਿਤੀ ਨੂੰ ਦੇਖਦੇ ਹੋਏ ਵੀਰਵਾਰ ਨੂੰ ਗੁਹਾਟੀ ਅਤੇ ਡਿਬਰੂਗੜ੍ਹ ਦੀਆਂ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਉਸ ਨੇ ਕਿਹਾ, 'ਅਸੀਂ ਕਈ ਸਥਾਨਾਂ 'ਤੇ ਫਸੇ ਯਾਤਰੀਆਂ ਲਈ ਹਾਲੇ ਰਾਹਤ ਉਡਾਣ ਚਲਾ ਰਹੇ ਹਾਂ, ਜਿਸ ਦੇ ਕਿਰਾਏ ਦੀ ਜ਼ਿਆਦਾਤਰ ਸੀਮਾ ਸਥਿਰ ਹੈ।' ਕੰਪਨੀ ਨੇ ਗੁਹਾਟੀ , ਡਿਬਰੂਗੜ੍ਹ ਅਤੇ ਜੋਰਹਾਟ ਦੀਆਂ ਉਡਾਣਾਂ ਦੇ ਯਾਤਰੀਆਂ ਲਈ 13 ਦਸੰਬਰ ਤਕ ਟਿਕਟ ਰੱਦ ਕਰਨ ਜਾਂ ਯਾਤਰਾ ਦੀ ਤਰੀਕ ਬਦਲਣ ਲਈ ਚਾਰਜ ਖਤਮ ਕਰ ਦਿੱਤਾ ਹੈ।

Inder Prajapati

This news is Content Editor Inder Prajapati