ਕੋਰੋਨਾ ਨਾਲ ਜੰਗ : PM ਦੀ ਅਪੀਲ 'ਤੇ ਫਿਰ ਇਕੱਠਾ ਹੋਇਆ ਦੇਸ਼, ਰਾਤ 9 ਵਜੇ 9 ਮਿੰਟ ਤਕ ਜਗਾਏ ਦੀਵੇ

04/05/2020 9:15:15 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਵਿਰੁੱਧ ਜੰਗ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਦੇਸ਼ ਨੇ ਅੱਜ ਰਾਤ ਠੀਕ 9 ਵਜੇ, 9 ਮਿੰਟ ਦੇ ਲਈ ਮੋਮਬੱਤੀ, ਮੋਬਾਇਲ ਫਲੈਸ਼ ਤੇ ਟਾਰਚ ਜਗਾ ਕੇ ਏਕਤਾ ਦਿਖਾਈ। ਕਈ ਲੋਕਾਂ ਨੋ ਮੋਮੂੱਤੀ, ਟਾਰਚ ਤੇ ਮੋਬਾਇਲ ਦੀ ਫਲੈਸ਼ ਲਾਈਟ ਨਾਲ ਵੀ ਕੋਰੋਨਾ ਨਾਲ ਲੜਣ 'ਚ ਅੱਗੇ ਆਏ। ਇਸ ਦੌਰਾਨ ਲੋਕਾਂ ਨੇ ਆਪਣੇ ਘਰਾਂ ਦੀਆਂ ਲਾਈਟਾਂ ਨੂੰ ਬੰਦ ਕਰ ਦਿੱਤਾ। ਇਸ ਤੋ ਪਹਿਲਾਂ ਲੋਕਾਂ ਨੇ 22 ਮਾਰਚ ਨੂੰ ਪੀ. ਐੱਮ. ਮੋਦੀ ਦੀ ਅਪੀਲ 'ਤੇ ਲੋਕਾਂ ਨੇ ਤਾੜੀਆਂ ਤੇ ਥਾਲੀਆਂ ਵਜਾ ਕੇ ਕੋਰੋਨਾ ਨਾਲ ਲੜਾਈ ਲੜ ਰਹੇ ਲੋਕਾਂ ਦਾ ਹੌਸਲਾ ਵਧਾਇਆ ਸੀ।

Gurdeep Singh

This news is Content Editor Gurdeep Singh