ਸੇਵਾ ਮੁਕਤ ਮਹਿਲਾ ਪ੍ਰੋਫੈਸਰ ਨੇ ਵਿਦਿਅਕ ਅਦਾਰਿਆਂ ਨੂੰ ਦਾਨ ਕੀਤੇ 97 ਲੱਖ ਰੁਪਏ

12/01/2019 3:10:43 PM

ਕੋਲਕਾਤਾ (ਭਾਸ਼ਾ)— ਪੱਛਮੀ ਬੰਗਾਲ ਦੀ ਇਕ ਸੇਵਾ ਮੁਕਤ ਮਹਿਲਾ ਪ੍ਰੋਫੈਸਰ ਨੇ ਦਾਅਵਾ ਕੀਤਾ ਹ ਕਿ ਉਨ੍ਹਾਂ ਨੇ 2002 ਤੋਂ ਸੂਬੇ ਦੇ ਵਿਦਿਅਕ ਅਦਾਰਿਆਂ ਨੂੰ 97 ਲੱਖ ਰੁਪਏ ਦਾਨ 'ਚ ਦਿੱਤੇ ਹਨ। 70 ਸਾਲਾ ਪ੍ਰੋਫੈਸਰ ਨੂੰ ਪੈਨਸ਼ਨ ਦੇ ਰੂਪ ਵਿਚ ਹਰ ਮਹੀਨੇ 50,000 ਰੁਪਏ ਤੋਂ ਵੱਧ ਰਾਸ਼ੀ ਮਿਲਦੀ ਹੈ। ਚਿੱਤਰ ਲੇਖਾ ਮਲਿਕ ਕੋਲਕਾਤਾ ਦੇ ਬਾਗੁਇਤੀ ਇਲਾਕੇ ਵਿਚ ਇਕ ਮਾਮੂਲੀ ਫਲੈਟ 'ਚ ਰਹਿੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਆਰਥਿਕ ਮਦਦ ਦੀ ਜ਼ਰੂਰਤ ਹੋਣ 'ਤੇ ਸ਼ੋਧਕਰਤਾਵਾਂ ਦੀ ਮਦਦ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ 97 ਲੱਖ ਰੁਪਏ 'ਚੋਂ ਮੈਂ 50 ਲੱਖ ਰੁਪਏ ਪਿਛਲੇ ਸਾਲ ਆਪਣੀ ਸੰਸਥਾ ਯਾਦਵਪੁਰ ਯੂਨੀਵਰਸਿਟੀ ਦੇ ਆਪਣੇ ਸ਼ੋਧ ਮਾਰਗ ਦਰਸ਼ਕ ਪੰਡਿਤ ਬਿਧੁਭੂਸ਼ਣ ਭੱਟਾਚਾਰੀਆਂ ਦੀ ਯਾਦ 'ਚ ਦਿੱਤੇ ਸਨ।

ਮਲਿਕ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਪਹਿਲਾ ਦਾਨ 50,000 ਰੁਪਏ ਕੀਤਾ ਸੀ, ਜੋ ਉਨ੍ਹਾਂ ਨੇ 2002 'ਚ ਵਿਕਟੋਰੀਆ ਸੰਸਥਾ 'ਚ ਦਿੱਤਾ ਸੀ। ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਦੇ ਨਾਮ 'ਤੇ ਹਾਵੜਾ ਵਿਚ ਇੰਡੀਅਨ ਰਿਸਰਚ ਇੰਸਟੀਚਿਊਟ ਫਾਰ ਇੰਟੀਗ੍ਰੇਟੇਡ ਮੈਡੀਸੀਨ ਲਈ 31 ਲੱਖ ਰੁਪਏ ਦੀ ਵੱਡੀ ਰਾਸ਼ੀ ਦਾਨ ਦੇ ਰੂਪ ਵਿਚ ਦਿੱਤੀ ਸੀ। ਮਲਿਕ ਨੇ ਦੱਸਿਆ ਕਿ ਉਨ੍ਹਾਂ ਨੇ ਬਾਕੀ ਰਕਮ ਵੀ ਸਿੱਖਿਆ ਅਤੇ ਗਰੀਬਾਂ ਦੇ ਕਲਿਆਣ ਲਈ 2002 ਤੋਂ 2018 ਵਿਚਾਲੇ ਵੱਖ-ਵੱਖ ਸੰਸਥਾਵਾਂ ਨੂੰ ਦਿੱਤੀ।

Tanu

This news is Content Editor Tanu