ਚਿਨਮਯਾਨੰਦ ਤੋਂ ਰਿਸ਼ਵਤ ਮੰਗਣ ਦੇ ਦੋਸ਼ ’ਚ ਜੇਲ ’ਚ ਬੰਦ ਵਿਦਿਆਰਥਣ ਰਿਹਾਅ

12/11/2019 11:14:32 PM

ਸ਼ਾਹਜਹਾਂਪੁਰ - ਸਾਬਕਾ ਗ੍ਰਹਿ ਰਾਜ ਮੰਤਰੀ ਸਵਾਮੀ ਚਿਨਮਯਾਨੰਦ ਤੋਂ 5 ਕਰੋੜ ਦੀ ਰਿਸ਼ਵਤ ਮੰਗਣ ਦੇ ਦੋੋਸ਼ ’ਚ ਜ਼ਿਲਾ ਜੇਲ ’ਚ ਬੰਦ ਕਾਨੂੰਨ ਦੀ ਵਿਦਿਆਰਥਣ ਆਖਿਰਕਾਰ ਢਾਈ ਮਹੀਨੇ ਬਾਅਦ ਬੁੱਧਵਾਰ ਸ਼ਾਮ ਜ਼ਮਾਨਤ ’ਤੇ ਜੇਲ ਤੋਂ ਰਿਹਾਅ ਹੋ ਗਈ।

ਸਵਾਮੀ ਚਿਨਮਯਾਨੰਦ ’ਤੇ ਜਬਰ-ਜ਼ਨਾਹ ਦਾ ਦੋਸ਼ ਲਾਉਣ ਵਾਲੀ ਉਨ੍ਹਾਂ ਦੇ ਕਾਲਜ ਦੀ ਕਾਨੂੰਨ ਦੀ ਵਿਦਿਆਰਥਣ ਅਤੇ ਉਸ ਦੇ ਤਿੰਨ ਸਾਥੀਆਂ ’ਤੇ ਦੋਸ਼ ਸੀ ਕਿ ਉਨ੍ਹਾਂ ਨੇ ਮੋਬਾਇਲ ਫੋਨ ਦੇ ਰਾਹੀਂ ਚਿਨਮਯਾਨੰਦ ਤੋਂ 5 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਸੀ। ਰਿਸ਼ਵਤ ਦੇ ਮਾਮਲੇ ’ਚ ਐੱਸ.ਆਈ.ਟੀ. ਨੇ ਵਿਦਿਆਰਥਣ ਨੂੰ 25 ਸਤੰਬਰ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜਿਆ ਸੀ। ਸ਼ਾਹਜਹਾਂਪੁਰ ਦੀ ਅਦਾਲਤ ਤੋਂ ਜ਼ਮਾਨਤ ਖਾਰਿਜ ਹੋਣ ਦੇ ਬਾਅਦ ਵਿਦਿਆਰਥਣ ਨੇ ਇਲਾਹਾਬਾਦ ਹਾਈਕੋਰਟ ’ਚ ਜ਼ਮਾਨਤ ਅਰਜ਼ੀ ਦਾਖਲ ਕੀਤੀ ਸੀ।

Inder Prajapati

This news is Content Editor Inder Prajapati