ਤੇਲੰਗਾਨਾ ''ਚ ਬਿਜਲੀ ਪ੍ਰਣਾਲੀ ''ਤੇ ਚੀਨੀ ਹੈੱਕਰਾਂ ਦਾ ਹਮਲਾ ਨਾਕਾਮ

03/04/2021 3:13:23 AM

ਹੈਦਾਰਾਬਾਦ (ਭਾਸ਼ਾ) - ਤੇਲੰਗਾਨਾ ਦੀ ਬਿਜਲੀ ਪ੍ਰਣਾਲੀ 'ਤੇ ਚੀਨੀ ਹੈੱਕਰਾਂ ਦੇ ਇਕ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਇਸ ਸਬੰਧੀ ਜਾਣਕਾਰੀ ਦਿੱਤੀ।

ਇਹ ਖ਼ਬਰ ਪੜ੍ਹੋ- AFG vs ZIM : ਜ਼ਿੰਬਾਬਵੇ ਨੇ ਅਫਗਾਨਿਸਤਾਨ ਨੂੰ 10 ਵਿਕਟਾਂ ਨਾਲ ਹਰਾਇਆ


ਉਨ੍ਹਾਂ ਦੱਸਿਆ ਕਿ ਸਾਈਬਰ ਖਤਰੇ ਨਾਲ ਨਜਿੱਠਣ ਵਾਲੀ ਭਾਰਤ ਦੀ ਨੋਡਲ ਏਜੰਸੀ 'ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਆਫ ਇੰਡੀਆ' ਦੀ ਇਕ ਚਿਤਾਵਨੀ ਤੋਂ ਬਾਅਦ ਲੋੜੀਂਦੀ ਕਾਰਵਾਈ ਕੀਤੀ ਗਈ। ਅਗਲੇ ਕੁਝ ਦਿਨਾਂ ਤੱਕ ਚੌਕਸੀ ਵਰਤੀ ਜਾਏਗੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਸੀਂ ਕੁਝ ਮਾਲਵੇਅਰ ਵੇਖੇ। ਅਸੀਂ ਉਨ੍ਹਾਂ ਨੂੰ ਤੁਰੰਤ ਮਿਟਾ ਦਿੱਤਾ। ਅਸੀਂ ਸਭ ਲੋੜੀਂਦੇ ਕਦਮ ਚੁੱਕੇ ਹਨ। ਕੋਈ ਸਮੱਸਿਆ ਨਹੀਂ ਹੈ। ਮਾਲਵੇਅਰ ਇਕ ਤਰ੍ਹਾਂ ਦਾ ਸਾਫਟਵੇਅਰ ਪ੍ਰੋਗਰਾਮ ਹੈ ਜੋ ਕਿਸੇ ਦੇ ਕੰਪਿਊਟਰ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਚੰਗੀ ਟੀਮ ਹੈ। ਹਰ ਰੋਜ਼ ਉਹ ਸਮੀਖਿਆ ਕਰਦੀ ਹੈ। ਸਾਡੇ ਕੋਲ ਐਂਟੀ ਵਾਇਰਸ ਸਾਫਟਵੇਅਰ ਵੀ ਹੈ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh