ਕੋਰੋਨਾਵਾਇਰਸ ਤੋਂ ਬਚਣ ਲਈ ਚੀਨੀ ਮਾਹਿਰਾਂ ਨੇ ਭਾਰਤ ਦੇ ਡਾਕਟਰਾਂ ਨੂੰ ਦਿੱਤੀ ਇਹ ਸਲਾਹ

03/04/2020 9:51:04 PM

ਬੀਜਿੰਗ - ਵੁਹਾਨ ਵਿਚ ਰੋਗੀਆਂ ਦਾ ਇਲਾਜ ਕਰ ਰਹੇ ਉੱਚ ਚੀਨੀ ਡਾਕਟਰਾਂ ਨੇ ਬੁੱਧਵਾਰ ਨੂੰ ਆਪਣੇ ਭਾਰਤੀ ਹਮਰੁਤਬਾਵਾਂ ਨੂੰ ਇਸ ਰੋਗ ਦੀ ਰੋਕਥਾਮ ਲਈ ਯੋਜਨਾਵਾਂ ਤਿਆਰ ਕਰਨ, ਆਪਣੇ ਡਾਕਟਰਾਂ ਨੂੰ ਸਿਖਲਾਈ ਦੇਣ ਅਤੇ ਲੋਕਾਂ ਨੂੰ ਮਾਸਕ ਲਗਾਉਣ ਅਤੇ ਹੱਥ ਧੋਣ ਦੇ ਬਾਰੇ ਵਿਚ ਜਾਗਰੂਕ ਕਰਨ ਦੀ ਸਲਾਹ ਦਿੱਤੀ। ਭਾਰਤ ਵਿਚ ਕੋਰੋਨਾਵਾਇਰਸ ਫੈਲਦਾ ਹੋਇਆ ਨਜ਼ਰ ਆਉਣ ਦੇ ਮੱਦੇਨਜ਼ਰ ਚੀਨੀ ਡਾਕਟਰਾਂ ਨੇ ਇਹ ਸਲਾਹ ਦਿੱਤੀ ਹੈ।

ਵੁਹਾਨ ਸ਼ਹਿਰ ਇਸ ਰੋਗ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਉਥੇ, ਭਾਰਤ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 28 ਮਾਮਲਿਆਂ ਦਾ ਪਤਾ ਲੱਗਾ ਹੈ। ਹੁਬੇਈ ਸੂਬੇ ਅਤੇ ਇਸ ਦੀ ਰਾਜਧਾਨੀ ਵੁਹਾਨ ਵਿਚ ਪਿਛਲੇ 2 ਮਹੀਨਿਆਂ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਦਾ ਇਲਾਜ ਕਰਨ ਲਈ ਚੁਣੇ 4 ਸੀਨੀਅਰ ਮੈਡੀਕਲ ਮਾਹਿਰਾਂ ਨੇ ਬੁੱਧਵਾਰ ਨੂੰ ਵੁਹਾਨ ਸ਼ਹਿਰ ਤੋਂ ਇਕ ਆਨਲਾਈਨ ਪ੍ਰੈਸ ਕਾਨਫਰੰਸ ਦੇ ਜ਼ਰੀਏ ਪਹਿਲੀ ਵਾਰ ਵਿਦੇਸ਼ੀ ਅਤੇ ਘਰੇਲੂ ਮੀਡੀਆ ਨਾਲ ਗੱਲਬਾਤ ਕੀਤੀ।

ਚੀਨ ਵਿਚ ਕੋਰੋਨਾਵਾਇਰਸ ਨਾਲ ਮੰਗਲਵਾਰ ਨੂੰ 38 ਹੋਰ ਮੌਤਾਂ ਦੇ ਨਾਲ ਮਿ੍ਰਤਕਾਂ ਦੀ ਗਿਣਤੀ ਵਧ ਕੇ 2981 ਪਹੁੰਚ ਗਈ ਹੈ। ਉਥੇ, ਦੁਨੀਆ ਭਰ ਵਿਚ ਇਸ ਨਾਲ 3100 ਤੋਂ ਜ਼ਿਆਦਾ ਲੋਕਾਂ ਦੀ ਮੌਤਾਂ ਹੋ ਗਈ ਹੈ। ਰਾਸ਼ਟਰੀ ਸਿਹਤ ਕਮਿਸ਼ਨ ਨੇ ਬੁੱਧਵਾਰ ਨੂੰ ਇਥੇ ਦੱਸਿਆ ਕਿ ਮੰਗਲਵਾਰ ਤੱਕ ਚੀਨ ਵਿਚ ਕੋਰੋਨਾਵਾਇਰਸ ਦੇ ਕਰੀਬ 80 ਮਾਮਲਿਆਂ ਦੀ ਪੁਸ਼ਟੀ ਹੋਈ। ਪੀਕਿੰਗ ਯੂਨੀਵਰਸਿਟੀ ਥਰਡ ਹਸਪਤਾਲ ਦੀ ਪ੍ਰਮੁੱਖ ਛਿਯਾਵ ਜਾਈ ਨੇ ਆਖਿਆ ਕਿ ਚੀਨ ਅਤੇ ਭਾਰਤ ਏਸ਼ੀਆ ਵਿਚ ਸਭ ਤੋਂ ਅਹਿਮ ਦੇਸ਼ ਹਨ। ਜ਼ਿਆਦਾ ਆਬਾਦੀ, ਸੰਯੁਕਤ ਪਰਿਵਾਰ ਅਤੇ ਇਕੋ ਜਿਹੀ ਮੈਡੀਕਲ ਪ੍ਰਣਾਲੀ ਜਿਹੀਆਂ ਸਾਡੀਆਂ ਕੁਝ ਵਿਸ਼ੇਸ਼ਤਾਵਾਂ ਹਨ।

ਦਰਅਸਲ, ਉਨ੍ਹਾਂ ਤੋਂ ਪੁੱਛਿਆ ਗਿਆ ਸੀ ਚੀਨੀ ਮਾਹਿਰ ਆਪਣੇ ਭਾਰਤੀ ਹਮਰੁਤਬਾਵਾਂ ਨੂੰ ਕੀ ਸਲਾਹ ਦੇਣਗੇ। ਉਨ੍ਹਾਂ ਨੇ ਆਖਿਆ ਕਿ ਪਹਿਲੀ ਅਹਿਮ ਜ਼ਰੂਰਤ ਇੰਫੈਕਸ਼ਨ ਦਾ ਇਲਾਜ ਕਰਨ ਲਈ ਲੋਡ਼ੀਂਦੀ ਮੈਡੀਕਲ ਕਰਮੀਆਂ ਨੂੰ ਤਿਆਰ ਕਰਨ ਦੀ ਹੋਵੇਗੀ। ਉਨ੍ਹਾਂ ਨੇ ਮੈਡੀਕਲ ਕਰਮੀਆਂ ਦੀ ਸਿਖਲਾਈ 'ਤੇ ਜ਼ੋਰ ਦਿੱਤਾ ਕਿਉਂਕਿ ਵੁਹਾਨ ਵਿਚ ਕਈ ਮੈਡੀਕਲ ਕਰਮੀਆਂ ਦੀ ਮੌਤ ਹੋਈ ਹੈ। ਉਨ੍ਹਾਂ ਆਖਿਆ ਕਿ ਕਰਮੀਆਂ ਨੂੰ ਲੋਕਾਂ ਨੂੰ ਮਾਸਕ ਲਾਉਣ ਅਤੇ ਹੱਥ ਧੋਣ ਜਿਵੇਂ ਸਵੱਛਤਾ ਦੇ ਯਤਨਾਂ ਦੇ ਬਾਰੇ ਵਿਚ ਜਾਗਰੂਕ ਕਰਨਾ ਚਾਹੀਦਾ। ਪੀਕਿੰਗ ਯੂਨੀਅਨ ਮੈਡੀਕਲ ਕਾਲਜ ਹਸਪਤਾਲ, ਆਈ. ਸੀ. ਯੂ. ਨਿਦੇਸ਼ਕ ਡਾ. ਦੁ ਬਿਨ ਨੇ ਆਖਿਆ ਕਿ ਸਫਲਤਾ ਦੀ ਚਾਬੀ ਸਾਰੇ ਸਬੰਧੀ ਵਿਭਾਗਾਂ ਨੂੰ ਸ਼ਾਮਲ ਕਰ ਇਕ ਯੋਜਨਾ ਤਿਆਰ ਕਰਨਾ ਹੈ। ਜ਼ਿਕਰਯੋਗ ਹੈ ਕਿ ਚੀਨ ਨੇ ਵੁਹਾਨ ਵਿਚ ਇਸ ਵਾਇਰਸ ਨਾਲ ਨਜਿੱਠਣ ਲਈ 30 ਹਜ਼ਾਰ ਤੋਂ ਜ਼ਿਆਦਾ ਮੈਡੀਕਲ ਕਰਮੀਆਂ ਨੂੰ ਤਾਇਨਾਤ ਕੀਤਾ ਹੈ।

 

ਇਹ ਵੀ ਪਡ਼ੋ - ਕੋਰੋਨਾਵਾਇਰਸ : ਇਸ ਉਮਰ ਦੇ ਲੋਕਾਂ ਨੂੰ ਜ਼ਿਆਦਾ ਖਤਰਾ ਜਦਕਿ ਇਹ ਉਮਰ ਵਾਲੇ ਸੁਰੱਖਿਅਤ , ਸਮੁੱਚੀ ਦੁਨੀਆ ’ਚ ਜਾਰੀ ਹੈ ਕੋਰੋਨਾਵਾਇਰਸ ਦਾ ਕਹਿਰ, ਹੁਣ ਤੱਕ 3100 ਮੌਤਾਂ , ਚੀਨ 'ਚ 'ਹੈਲੋ' ਬੁਲਾ ਕੇ ਹੱਥ ਮਿਲਾਉਣ ਦੀ ਥਾਂ 'ਵੁਹਾਨ ਸ਼ੇਕ' ਹੋਇਆ ਵਾਇਰਲ, ਦੇਖੋ ਤਸਵੀਰਾਂ ਤੇ ਵੀਡੀਓ

Khushdeep Jassi

This news is Content Editor Khushdeep Jassi