ਫਰਜ਼ੀ ਟਿਕਟ ''ਤੇ ਦਿੱਲੀ ਹਵਾਈ ਅੱਡੇ ''ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਚੀਨੀ ਨਾਗਰਿਕ ਗ੍ਰਿਫਤਾਰ

07/21/2017 4:04:36 AM

ਨਵੀਂ ਦਿੱਲੀ— ਚੀਨ ਦੇ ਇਕ ਨਾਗਰਿਕ ਨੂੰ ਫਰਜ਼ੀ ਟਿਕਟ 'ਤੇ ਇਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਵਿਚ ਦਾਖਲ ਹੋਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਸੀ. ਆਈ. ਐੱਸ. ਐੱਫ. ਦੇ ਇਕ ਸੀਨੀਅਰ ਅਧਿਕਾਰੀ ਨੇ ਅੱਜ ਦੱਸਿਆ ਕਿ ਉਸਨੂੰ ਕੱਲ ਦੁਪਹਿਰ ਲਗਭਗ 3.30 ਵਜੇ ਫੜਿਆ ਗਿਆ, ਜਦੋਂ ਹਵਾਈ ਅੱਡੇ ਦੀ ਸੁਰੱਖਿਆ ਵਿਚ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਜਵਾਨਾਂ ਨੇ ਉਸਨੂੰ ਟਰਮੀਨਲ ਇਮਾਰਤ ਵਿਚ ਸ਼ੱਕੀ ਹਾਲਤ ਵਿਚ ਘੁੰਮਦੇ ਦੇਖਿਆ। ਵਿਅਕਤੀ ਦੀ ਪਛਾਣ ਚੀਨੀ ਨਾਗਰਿਕ ਫੀ ਝੂ ਵਜੋਂ ਹੋਈ ਹੈ। ਉਸਨੇ ਸੀ. ਆਈ. ਏ. ਜਵਾਨਾਂ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਛੱਡਣ ਆਇਆ ਸੀ ਜੋ ਕੁਨਮਿੰਗ ਜਾ ਰਹੀ ਸੀ। ਝੂ ਨੇ ਦੱਸਿਆ ਕਿ ਉਸਨੇ ਹਵਾਈ ਅੱਡੇ ਦੇ ਟਰਮੀਨਲ ਵਿਚ ਘੁੰਮਣ ਲਈ ਰੱਦ ਕਰਵਾਈ ਗਈ ਟਿਕਟ ਦੀ ਵਰਤੋਂ ਕੀਤੀ ਹੈ। ਉਸਨੂੰ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ। ਪੁਲਸ ਨੇ ਪੁੱਛਗਿੱਛ ਕਰਨ ਉਪਰੰਤ ਉਸਨੂੰ ਛੱਡ ਦਿੱਤਾ।