ਅਰੁਣਾਚਲ 'ਚ ਚੀਨ ਨੇ ਕੀਤੀ ਘੁਸਪੈਠ, ਪਿੰਡ 'ਚ ਕੀਤਾ ਪੁਲ ਦਾ ਨਿਰਮਾਣ

09/04/2019 6:36:55 PM

ਈਟਾਨਗਰ— ਅਰੁਣਾਚਲ ਪ੍ਰਦੇਸ਼ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਤਾਪਿਰ ਗਾਓ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਚੀਨੀ ਫੌਜ ਨੇ ਅਰੁਣਾਚਲ ਪ੍ਰਦੇਸ਼ ਦੇ ਸੁਦੂਰਵਰਤੀ ਅਨਜਾ ਜ਼ਿਲੇ 'ਚ ਘੁਸਪੈਠ ਕੀਤੀ ਹੈ ਤੇ ਉਥੇ ਇਕ ਪਾਣੀ ਦੇ ਉੱਪਰ ਪੁਲ ਦਾ ਨਿਰਮਾਣ ਕੀਤਾ ਹੈ। ਗਾਓ ਨੇ ਦਾਅਵਾ ਕੀਤਾ ਕਿ ਚੀਨੀ ਫੌਜੀਆਂ ਨੇ ਪਿਛਲੇ ਮਹੀਨੇ ਭਾਰਤੀ ਖੇਤਰ 'ਚ ਘੁਸਪੈਠ ਕੀਤੀ ਸੀ ਤੇ ਚਗਲਾਗਮ ਖੇਤਰ 'ਚ ਕਿਯੋਮਰੂ ਨਾਲੇ 'ਤੇ ਪੁਲ ਬਣਾਇਆ ਸੀ। ਕੁਝ ਸਥਾਨਕ ਨੌਜਵਾਨਾਂ ਨੇ ਮੰਗਲਵਾਰ ਨੂੰ ਪੁਲ ਦੇਖਿਆ ਸੀ। ਗਾਓ ਨੇ ਕਿਹਾ, 'ਇਹ ਇਲਾਕਾ ਚਗਲਾਗਮ ਤੋਂ ਕਰੀਬ 25 ਕਿਲੋਮੀਟਰ ਦੂਰ ਉੱਤਰ ਪੂਰਬ 'ਚ ਹੈ ਅਤੇ ਭਾਰਤੀ ਖੇਤਰ ਤੋਂ ਹੀ ਆਉਂਦਾ ਹੈ।

ਭਾਰਤੀ ਫੌਜ ਜਾਂ ਅਰੁਣਾਚਲ ਪ੍ਰਦੇਸ਼ 'ਚ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਦੀ ਤੱਤਕਾਲ ਪ੍ਰਤੀਕਿਰਿਆ ਨਹੀਂ ਮਿਲ ਸਕੀ। ਗਾਓ ਨੇ ਦਾਅਵਾ ਕੀਤਾ ਕਿ ਭਾਰਤੀ ਫੌਜ ਦੇ ਇਕ ਗਸ਼ਤ ਦਲ ਨੇ ਪਿਛਲੇ ਸਾਲ ਅਕਤੂਬਰ 'ਚ ਚੀਨੀ ਫੌਜੀਆਂ ਨੂੰ ਦੇਖਿਆ ਸੀ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, 'ਸੂਬੇ ਦੇ ਨੁਮਾਇੰਦਿਆਂ ਦੇ ਤੌਰ 'ਤੇ ਮੈਂ ਕੇਂਦਰ ਸਰਕਾਰ ਤੋਂ ਅਰੁਣਾਚਲ ਪ੍ਰਦੇਸ਼ 'ਚ ਚੀਨ-ਭਾਰਤ ਸਰਹੱਦ 'ਤੇ ਉਸੇ ਤਰ੍ਹਾਂ ਬੁਨਿਆਦੀ ਬਣਤਰ ਦੇ ਨਿਰਮਾਣ ਲਈ ਅਪੀਲ ਕੀਤੀ ਹੈ ਜਿਸ ਤਰ੍ਹਾਂ ਅਨਜਾ ਦੇ ਜ਼ਿਲਾ ਮੁੱਖ ਦਫਤਰ ਹਾਯੁਲਿਆਂਗ ਤੋਂ ਚਗਲਾਗਮ ਤਕ ਸੜਕ ਬਣਾਈ ਗਈ ਹੈ।'

Inder Prajapati

This news is Content Editor Inder Prajapati