ਚੀਨ ਦੇ ਤੰਬੂ ''ਚ ਅੱਗ ਲੱਗਣ ਕਾਰਨ ਹੋਈ ਸੀ ਫੌਜੀਆਂ ਦੀ ਝੜਪ : ਵੀ.ਕੇ. ਸਿੰਘ

06/29/2020 3:21:20 PM

ਨਵੀਂ ਦਿੱਲੀ- ਗਲਵਾਨ ਘਾਟੀ 'ਚ ਭਾਰਤੀ ਫੌਜ ਅਤੇ ਚੀਨੀ ਫੌਜੀਆਂ ਦਰਮਿਆਨ ਹੋਈ ਝੜਪ 'ਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ। ਝੜਪ ਦਾ ਕਾਰਨ ਹੁਣ ਤੱਕ ਮੰਨਿਆ ਜਾ ਰਿਹਾ ਸੀ ਕੀ ਚੀਨੀ ਫੌਜੀਆਂ ਦੇ ਪਿੱਛੇ ਨਾ ਹਟਣ ਦੀ ਗੱਲ 'ਤੇ ਭਾਰਤੀਆਂ ਫੌਜੀਆਂ ਨੇ ਤੰਬੂ ਉਖਾੜ ਸੁੱਟਿਆ ਸੀ। ਪਰ ਕੇਂਦਰੀ ਮੰਤਰੀ ਵੀ.ਕੇ. ਸਿੰਘ ਨੇ ਝੜਪ ਨੂੰ ਲੈ ਕੇ ਇਕ ਨਵਾਂ ਖੁਲਾਸਾ ਕੀਤਾ ਹੈ। ਕੇਂਦਰੀ ਮੰਤਰੀ ਅਨੁਸਾਰ ਝੜਪ ਦਾ ਕਾਰਨ ਤੰਬੂ 'ਚ ਅੱਗ ਲੱਗਣਾ ਸੀ। ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕੀਤਾ ਹੈ ਕਿ ਅਚਾਨਕ ਲੱਗੀ ਅੱਗ ਕਾਰਨ ਭਾਰਤੀ ਫੌਜੀ ਭੜਕ ਉੱਠੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਦੱਸ ਪਾਉਣਾ ਮੁਸ਼ਕਲ ਹੈ ਕਿ ਚੀਨੀ ਫੌਜੀਆਂ ਨੇ ਤੰਬੂ 'ਚ ਕੀ ਰੱਖਿਆ ਸੀ, ਜਿਸ ਨਾਲ ਇਹ ਅੱਗ ਲੱਗੀ।

ਸਿੰਘ ਨੇ ਕਿਹਾ ਕਿ 15 ਜੂਨ ਦੀ ਰਾਤ ਜਦੋਂ ਕਮਾਂਡਿੰਗ ਅਫ਼ਸਰ ਸੰਤੋਸ਼ ਬਾਬੂ ਪੈਟਰੋਲ ਪੁਆਇੰਟ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਚੀਨ ਨੇ ਉੱਥੋਂ ਤੰਬੂ ਨਹੀਂ ਹਟਾਇਆ ਸੀ। ਉਨ੍ਹਾਂ ਨੇ ਦੱਸਿਆ ਕਿ ਚੀਨ ਤੰਬੂ ਲਗਾ ਕੇ ਭਾਰਤੀ ਫੌਜ ਨੂੰ ਪਿੱਛੇ ਭੇਜਣਾ ਚਾਹੁੰਦਾ ਸੀ। ਗੱਲਬਾਤ ਦੌਰਾਨ ਚੀਨੀ ਫੌਜੀਆਂ ਨੂੰ ਸੰਤੋਸ਼ ਬਾਬੂ ਨੇ ਤੰਬੂ ਹਟਾਉਣ ਲਈ ਕਿਹਾ। ਪੀ.ਐੱਲ.ਏ. ਜਵਾਨ ਜਦੋਂ ਤੰਬੂ ਹਟਾ ਰਹੇ ਸਨ ਤਾਂ ਉਸ 'ਚ ਅਚਾਨਕ ਅੱਗ ਲੱਗ ਗਈ। ਅੱਗ ਦਾ ਕਾਰਨ ਹੁਣ ਤੱਕ ਸਾਹਮਣੇ ਨਹੀਂ ਆ ਸਕਿਆ ਹੈ। ਵੀ.ਕੇ. ਸਿੰਘ ਕਹਿੰਦੇ ਹਨ ਕਿ ਇਸ ਤੋਂ ਬਾਅਦ ਹੀ ਫੌਜੀਆਂ ਦਰਮਿਆਨ ਪਹਿਲਾਂ ਬਹਿਸ ਹੋਈ ਜੋ ਫਿਰ ਹਿੰਸਕ ਝੜਪ ਤੱਕ ਪਹੁੰਚ ਗਈ। ਵੀ.ਕੇ. ਸਿੰਘ ਦੇ ਬਿਆਨ ਨੂੰ ਇਸ ਲਈ ਅਹਿਮ ਮੰਨਿਆ ਜਾ ਰਿਹਾ ਹੈ ਕਿ ਹੁਣ ਤੱਕ ਇਹ ਦਾਅਵਾ ਕੀਤਾ ਗਿਆ ਕਿ ਕਰਨਲ ਸੰਤੋਸ਼ ਬਾਬੂ ਦੀ ਹੱਤਿਆ ਚੀਨੀ ਫੌਜੀਆਂ ਨੇ ਧੋਖੇ ਨਾਲ ਕੀਤੀ ਸੀ। ਇਸ ਤੋਂ ਬਾਅਦ ਭਾਰਤੀ ਜਵਾਨਾਂ ਨੇ ਟੈਂਟ 'ਚ ਅੱਗ ਲੱਗਾ ਦਿੱਤੀ।

ਦੱਸਣਯੋਗ ਹੈ ਕਿ ਲੱਦਾਖ ਦੀ ਗਲਘਾਨ ਘਾਟੀ 'ਚ ਚੀਨੀ ਫੌਜੀਆਂ ਨਾਲ ਹਿੰਸਕ ਝੜਪ ਦੌਰਾਨ ਭਾਰਤੀ ਫੌਜ ਦਾ ਇਕ ਅਧਿਕਾਰੀ ਅਤੇ 20 ਜਵਾਨ ਸ਼ਹੀਦ ਹੋ ਗਏ ਸਨ। ਸੂਤਰਾਂ ਨੇ ਕਿਹਾ ਕਿ ਹਿੰਸਕ ਝੜਪ ਦੌਰਾਨ ਇਕ ਅਧਿਕਾਰੀ ਅਤੇ 20 ਜਵਾਨ ਸ਼ਹੀਦ ਹੋਏ, ਜਦੋਂ ਕਿ ਚੀਨ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਸੂਤਰਾਂ ਨੇ ਕਿਹਾ ਕਿ ਚੀਨ ਦੇ ਵੀ 43 ਜਵਾਨ ਮਾਰੇ ਗਏ ਹਨ ਜਾਂ ਫਿਰ ਗੰਭੀਰ ਰੂਪ ਨਾਲ ਜ਼ਖਮੀ ਹਨ। ਇਸ ਤੋਂ ਪਹਿਲਾਂ ਫੌਜ ਨੇ ਦੱਸਿਆ ਕਿ 1975 'ਚ ਅਰੁਣਾਚਲ ਪ੍ਰਦੇਸ਼ 'ਚ ਤੁਲੁੰਗ ਲਾ 'ਚ ਹੋਏ ਸੰਘਰਸ਼ 'ਚ ਚਾਰ ਭਾਰਤੀ ਜਵਾਨ ਸ਼ਹੀਦ ਹੋ ਗਏ ਸਨ।

DIsha

This news is Content Editor DIsha