ਚੀਨ ਨੂੰ ਹਜ਼ਮ ਨਹੀਂ ਹੋਈ ਇਸਰੋ ਦੀ ਸਫਲਤਾ, ਕੀਤੀ ਅਜਿਹੀ ਟਿੱਪਣੀ

02/16/2017 11:32:52 AM

ਨਵੀਂ ਦਿੱਲੀ/ਬੀਜਿੰਗ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਬੁੱਧਵਾਰ ਨੂੰ ਇਕੱਠੇ 104 ਉਪਗ੍ਰਹਾਂ ਦਾ ਸਫਲ ਪਰੀਖਣ ਕੀਤਾ। ਭਾਰਤ ਦੇ ਇਸ ਸਫਲ ਪਰੀਖਣ ਦੀ ਜਿੱਥੇ ਦੇਸ਼ ਅਤੇ ਦੁਨੀਆ ਦੀ ਮੀਡੀਆ ਇਸਰੋ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਰਹੀ ਹੈ, ਉੱਥੇ ਹੀ ਚੀਨ ਨੂੰ ਇਸਰੋ ਦੀ ਇਹ ਸਫਲਤਾ ਹਜ਼ਮ ਨਹੀਂ ਹੋਈ। ਚੀਨ ਨੇ ਇਸਰੋ ਦੇ ਇਸ ਸਫਲ ਪਰੀਖਣ ਨੂੰ ਲੈ ਕੇ ਤਨਜ਼ ਕੱਸਿਆ ਹੈ। ਚੀਨੀ ਅਖਬਾਰ ਨੇ ਆਪਣੇ ਲੇਖ ''ਚ ਲਿਖਿਆ ਹੈ, ''''104 ਉਪਗ੍ਰਹਾਂ ਨੂੰ ਲਾਂਚ ਕਰਨਾ ਭਾਰਤ ਲਈ ਵੱਡੀ ਉਪਲੱਬਧੀ ਤਾਂ ਹੈ ਪਰ ਭਾਰਤ ਅਜੇ ਵੀ ਪੁਲਾੜ ਦੇ ਖੇਤਰ ਵਿਚ ਅਮਰੀਕਾ ਅਤੇ ਚੀਨ ਤੋਂ ਕਾਫੀ ਪਿੱਛੇ ਹੈ।'''' ਲੇਖ ''ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਵਲੋਂ ਪੁਲਾੜ ਸਟੇਸ਼ਨ ਲਈ ਕੋਈ ਵੀ ਯੋਜਨਾ ਨਹੀਂ ਹੈ, ਕਿਉਂਕਿ ਮੌਜੂਦਾ ਸਮੇਂ ਵਿਚ ਭਾਰਤ ਦਾ ਕੋਈ ਵੀ ਪੁਲਾੜ ਯਾਤਰੀ ਪੁਲਾੜ ''ਚ ਨਹੀਂ ਹੈ। ਚੀਨ ਵਲੋਂ ਇਸ ਗੱਲ ਨੂੰ ਸਾਫ ਕਰਨਾ ਸੀ ਕਿ ਚੀਨ ਦੇ ਦੋ ਪੁਲਾੜ ਯਾਤਰੀਆਂ ਨੇ ਪਿਛਲੇ ਸਾਲ 30 ਦਿਨ ਪੁਲਾੜ ''ਚ ਗੁਜ਼ਾਰੇ ਸਨ। 
ਇੱਥੇ ਦੱਸ ਦੇਈਏ ਕਿ ਭਾਰਤ ਨੇ ਜਦੋਂ ਮੰਗਲਯਾਨ ਦਾ ਸਫਲ ਮਿਸ਼ਨ ਕੀਤਾ ਸੀ ਤਾਂ ਚੀਨੀ ਮੀਡੀਆ ਨੇ ਉਸ ਨੂੰ ਪੂਰੇ ਏਸ਼ੀਆ ਲਈ ਮਾਣ ਦੀ ਗੱਲ ਦੱਸਿਆ ਸੀ ਅਤੇ ਉਸ ਨੇ ਕਿਹਾ ਸੀ ਕਿ ਉਹ ਭਾਰਤ ਨਾਲ ਮਿਲ ਕੇ ਪੁਲਾੜ ਦੇ ਖੇਤਰ ਵਿਚ ਕੰਮ ਕਰਨਾ ਚਾਹੁੰਦਾ ਹੈ। ਹੁਣ ਜਦੋਂ ਭਾਰਤ ਨੇ 104 ਉਪਗ੍ਰਹਾਂ ਦਾ ਇਕੱਠੇ ਸਫਲ ਪਰੀਖਣ ਕੀਤਾ ਹੈ ਤਾਂ ਚੀਨ ਨੂੰ ਭਾਰਤ ਦੀ ਇਹ ਸਫਲਤਾ ਹਜ਼ਮ ਨਹੀਂ ਹੋ ਰਹੀ ਹੈ। ਇਸਰੋ ਦੀ ਇਸ ਸਫਲਤਾ ਤੋਂ ਬਾਅਦ ਦੁਨੀਆ ਭਰ ਦੇ ਮੀਡੀਆ ਨੇ ਭਾਰਤ ਦੀਆਂ ਸਿਫਤਾਂ ਦੇ ਕਸੀਦੇ ਪੜ੍ਹੇ ਸਨ। ਦੱਸਣ ਯੋਗ ਹੈ ਕਿ ਬੁੱਧਵਾਰ ਨੂੰ ਭਾਰਤ ਨੇ 104 ਉਪਗ੍ਰਹਾਂ ਦਾ ਸਫਲ ਪਰੀਖਣ ਕੀਤਾ ਸੀ, ਇਨ੍ਹਾਂ ''ਚ 3 ਭਾਰਤੀ ਅਤੇ 101 ਵਿਦੇਸ਼ੀ ਉਪਗ੍ਰਹਿ ਸਨ।

Tanu

This news is News Editor Tanu