ਰਾਜਨਾਥ ਦੀ ਚੀਨ ਨੂੰ ਸਖ਼ਤ ਚੇਤਾਵਨੀ-ਭਾਰਤ ਨੂੰ ਜੇ ਕਿਸੇ ਨੇ ਛੇੜਿਆ ਤਾਂ ਉਹ ਛੱਡੇਗਾ ਨਹੀਂ

04/16/2022 2:17:14 AM

ਨੈਸ਼ਨਲ ਡੈਸਕ-ਚੀਨ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਭਾਰਤ ਨੂੰ ਕਿਸੇ ਨੇ ਨੁਕਸਾਨ ਪਹੁੰਚਾਇਆ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਇਕ ਸ਼ਕਤੀਸ਼ਾਲੀ ਦੇਸ਼ ਦੇ ਤੌਰ 'ਤੇ ਉਭਰਿਆ ਹੈ ਅਤੇ ਦੁਨੀਆ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ 'ਚੋਂ ਇਕ ਬਣਨ ਲਈ ਤਿਆਰ ਹੈ।

ਇਹ ਵੀ ਪੜ੍ਹੋ : ਭੁੱਖਮਰੀ ਸੂਚਕਅੰਕ ’ਚ ਛੋਟੇ ਮੁਲਕਾਂ ਤੋਂ ਵੀ ਪੱਛੜਿਆ ਭਾਰਤ, ਝੂਠਾ ਅਕਸ ਬਣਾਉਣ ’ਚ ਲੱਗੀ ਮੋਦੀ ਸਰਕਾਰ : ਸੁਰਜੇਵਾਲਾ

ਸਿੰਘ ਨੇ ਸੈਨ ਫ੍ਰਾਂਸਿਸਕੋ 'ਚ ਭਾਰਤੀ-ਅਮਰੀਕੀ ਸਮੂਹ ਨੂੰ ਸੰਬੋਧਿਤ ਕਰਦੇ ਹੋਏ ਅਮਰੀਕਾ ਨੂੰ ਇਕ ਸੂਖਮ ਸੰਦੇਸ਼ ਵੀ ਦਿੱਤਾ ਕਿ ਭਾਰਤ 'ਜ਼ੀਰੋ-ਸਮ ਗੇਮ' ਦੀ ਕੂਟਨੀਤੀ 'ਚ ਵਿਸ਼ਵਾਸ ਨਹੀਂ ਕਰਦਾ ਅਤੇ ਕਿਸੇ ਇਕ ਦੇਸ਼ ਨਾਲ ਉਸ ਦੇ ਸਬੰਧ ਦੂਜੇ ਦੇਸ਼ ਦੀ ਕੀਮਤ 'ਤੇ ਨਹੀਂ ਹੋ ਸਕਦੇ। 'ਜ਼ੀਰੋ-ਸਮ ਗੇਮ' ਉਸ ਸਥਿਤੀ ਨੂੰ ਕਿਹਾ ਜਾਂਦਾ ਹੈ ਜਿਸ 'ਚ ਇਕ ਪੱਖ ਨੂੰ ਹੋਏ ਨੁਕਸਾਨ ਦੇ ਬਰਾਬਰ ਦੂਜੇ ਪੱਖ ਨੂੰ ਲਾਭ ਹੁੰਦਾ ਹੈ। ਰੱਖਿਆ ਮੰਤਰੀ ਭਾਰਤ ਅਤੇ ਅਮਰੀਕਾ ਦਰਮਿਆਨ ਵਾਸ਼ਿੰਗਟਨ ਡੀ.ਸੀ. 'ਚ ਆਯੋਜਿਤ 'ਟੂ ਪਲੱਸ ਟੂ' ਮੰਤਰੀ ਪੱਧਰੀ ਗੱਲਬਾਤ 'ਚ ਹਿੱਸਾ ਲੈਣ ਲਈ ਇਥੇ ਆਏ ਸਨ।

ਇਹ ਵੀ ਪੜ੍ਹੋ : ਲੋਪੋਕੇ ਦੀ ਦਾਣਾ ਮੰਡੀ ’ਚ ਕਣਕ ਲੈ ਕੇ ਗਏ ਕਾਂਗਰਸੀ ਆਗੂ ’ਤੇ ਹਮਲਾ, ਚੱਲੀਆਂ ਗੋਲੀਆਂ

ਇਸ ਤੋਂ ਬਾਅਦ ਉਨ੍ਹਾਂ ਨੇ ਹਵਾਈ ਅਤੇ ਫ਼ਿਰ ਸੈਨ ਫ੍ਰਾਂਸਿਸਕੋ ਦੀ ਯਾਤਰਾ ਕੀਤੀ। ਸਿੰਘ ਨੇ ਵੀਰਵਾਰ ਨੂੰ ਸੈਨ ਫ੍ਰਾਂਸਿਸਕੋ 'ਚ ਭਾਰਤੀ ਵਣਜ ਦੂਤਘਰ ਵੱਲੋਂ ਉਨ੍ਹਾਂ ਦੇ ਸਨਮਾਨ 'ਚ ਆਯੋਜਿਤ ਇਕ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਚੀਨ ਨਾਲ ਸਰਹੱਦ 'ਤੇ ਭਾਰਤੀ ਫੌਜੀਆਂ ਦੁਆਰਾ ਦਿਖਾਈ ਗਈ ਬਹਾਦਰੀ ਦਾ ਜ਼ਿਕਰ ਕੀਤਾ। ਰੱਖਿਆ ਮੰਤਰੀ ਨੇ ਕਿਹਾ ਕਿ ਖੁੱਲ੍ਹ ਕੇ ਇਹ ਨਹੀਂ ਕਹਿ ਸਕਦਾ ਕਿ ਉਨ੍ਹਾਂ ਨੇ (ਭਾਰਤੀ ਫੌਜੀਆਂ ਨੇ) ਕੀ ਕੀਤਾ ਅਤੇ ਅਸੀਂ (ਸਰਕਾਰ ਨੇ) ਕੀ ਫੈਸਲੇ ਲਏ। ਪਰ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ (ਚੀਨ ਨੂੰ) ਇਕ ਸੰਦੇਸ਼ ਗਿਆ ਹੈ ਕਿ ਭਾਰਤ ਨੂੰ ਜੇਕਰ ਕੋਈ ਛੇੜਦਾ ਹੈ ਤਾਂ ਭਾਰਤ ਉਸ ਨੂੰ ਛੱਡੇਗਾ ਨਹੀਂ।

ਇਹ ਵੀ ਪੜ੍ਹੋ : ਬਸਤੀ ਦਾਨਿਸ਼ਮੰਦਾਂ ’ਚ ਦੇਹ ਵਪਾਰ ਦੇ ਅੱਡੇ ਨੂੰ ਲੋਕਾਂ ਨੇ ਘੇਰਿਆ, ਪੁਲਸ ਪਹੁੰਚੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar