ਚੀਨ ਨੇ ਭਾਰਤ ਦੀ ‘ਨਮਾਮਿ ਗੰਗੇ’ ਯੋਜਨਾ ਦੀ ਪ੍ਰਸ਼ੰਸਾ ਕੀਤੀ

08/27/2019 9:25:49 AM

ਬੀਜਿੰਗ— ਚੀਨ ਨੇ ਜਲ ਸੰਭਾਲ ਨੂੰ ਲੈ ਕੇ ਸ਼ੁਰੂ ਕੀਤੀ ਭਾਰਤ ਸਰਕਾਰ ਦੀ ‘ਨਮਾਮਿ ਗੰਗੇ ਯੋਜਨਾ’ ਦੀ ਪ੍ਰਸ਼ੰਸਾ ਕੀਤੀ ਹੈ। ਚੀਨ ਦੇ ਜਲ ਸੁਰੱਖਿਆ ’ਚ ਕੌਮਾਂਤਰੀ ਸਹਿਯੋਗ ਅਤੇ ਵਿਗਿਆਨ ਉਦਯੋਗਿਕ ਵਿਭਾਗ ਦੇ ਅਧਿਕਾਰੀ ਡਾ. ਵਾਈ. ਯੂ. ਸ਼ਿੰਗਜੁੰਗ ਨੇ ਚੀਨ ਦੌਰੇ ’ਤੇ ਆਏ ਭਾਰਤੀ ਪੱਤਰਕਾਰਾਂ ਦੇ ਇਕ ਸਮੂਹ ਨਾਲ ‘ਜਲ ਨਾਲ ਸਬੰਧਤ ਯੋਜਨਾਵਾਂ’ ਦੀ ਸਫਲਤਾ ’ਚ ਲੋਕਾਂ ਦੀ ਹਿੱਸੇਦਾਰੀ ਮਹੱਤਵਪੂਰਣ ਦੱਸਦੇ ਹੋਏ ਪਾਣੀ ਬਚਾਉਣ ਅਤੇ ਸਥਿਤੀਆਂ ਨੂੰ ਸੁਰੱਖਿਅਤ ਕਰਨ ਲਈ ਭਾਰਤ ਸਰਕਾਰ ਦੀ ‘ਨਮਾਮਿ ਗੰਗੇ ਯੋਜਨਾ’ ਤਹਿਤ ਕੀਤੇ ਕਾਰਜ ਨੂੰ ਮਿਸਾਲ ਦੱਸਿਆ। ਉਨ੍ਹਾਂ ਕਿਹਾ,‘‘ਅਸੀਂ ਪ੍ਰਸ਼ੰਸਾ ਕਰਦੇ ਹਾਂ ਕਿ ਭਾਰਤ ਸਰਕਾਰ ਨੇ ਗੰਗਾ ਨਦੀ ਦੇ ਸੁਰੱਖਿਆ ਲਈ ਇਕ ਤੰਤਰ ਬਣਾਇਆ ਅਤੇ ਪੂਰੇ ਸਮਾਜ ਨੂੰ ਇਕਜੁੱਟ ਕੀਤਾ। ਇਹ ਇਕ ਬਹੁਤ ਚੰਗਾ ਉਦਾਹਰਣ ਹੈ।’’
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਚੀਨ ਦੀ ਸਰਕਾਰ ਨੂੰ ਜਲ ਭੰਡਾਰ ਅਤੇ ਵਾਤਾਵਰਣ ਸੰਤੁਲਨ ਨੂੰ ਬਣਾਏ ਰੱਖਣ ਲਈ ਵੱਡੇ ਪੈਮਾਨੇ ’ਤੇ ਲੋਕਾਂ ਨੂੰ ਇਕਜੁੱਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੀਨ ਸਰਕਾਰ ਪਾਣੀ ਨਾਲ ਸਬੰਧਤ ਸਮੱਸਿਆਵਾਂ ਨੂੰ ਵੱਖ ਕਰਕੇ ਨਹੀਂ ਦੇਖ ਰਹੀ। ਉਨ੍ਹਾਂ ਕਿਹਾ,‘‘ਇਹ ਸੱਚ ਹੈ ਕਿ ਨਦੀਆਂ ਪ੍ਰਦੂਸ਼ਿਤ ਹੋ ਗਈਆਂ ਹਨ ਅਤੇ ਇਨ੍ਹਾਂ ’ਚੋਂ ਕੁੱਝ ਬਹੁਤ ਹੀ ਪ੍ਰਦੂਸ਼ਿਤ ਹੋ ਗਈਆਂ ਪਰ ਚੀਨ ਦੀ ਸਰਕਾਰ ਇਸ ਸੰਦਰਭ ’ਚ ਸਾਰੇ ਯੋਜਨਾ ਕਰ ਰਹੀ ਹੈ।’’